30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

ਫਲੀਟ ਮਾਲਕਾਂ ਅਤੇ ਸੇਫਟੀ ਮੈਨੇਜਰਾਂ ਲਈ

ਸੇਫਟੀ ਅਤੇ ਕੰਪਲਾਇੰਸ ਦਾ ਕੰਮ ਤੁਸੀਂ ਕਰਦੇ ਹੋ। ਹੁਣ ਉਹ ਇੰਸ਼ੋਰੈਂਸ ਕੰਪਨੀ ਨੂੰ ਵੀ ਦਿਸੇ।

ਛੋਟੀ ਜਾਂ ਦਰਮਿਆਨੀ ਟਰੱਕਿੰਗ ਕੰਪਨੀ ਨੂੰ ਨਿਯਮਾਂ ਮੁਤਾਬਕ ਰੱਖਣ ਲਈ ਪਾਲਿਸੀਆਂ, ਡਰਾਈਵਰ ਫਾਈਲਾਂ, ਮੇਨਟੇਨੈਂਸ ਰਿਕਾਰਡ ਅਤੇ ਆਡਿਟ ਚਾਹੀਦੇ ਹਨ। ਇਹ ਸਭ ਅਸੀਂ ਤਿਆਰ ਕਰਦੇ ਹਾਂ। ਫਿਰ ਇਹਨਾਂ ਨੂੰ ਇੱਕ ਪੂਰੇ, ਪੱਕੇ ਸੇਫਟੀ ਰਿਕਾਰਡ ਵਿੱਚ ਜੋੜਦੇ ਹਾਂ, ਜੋ ਤੁਹਾਡਾ ਬ੍ਰੋਕਰ ਅੰਡਰਰਾਈਟਰ ਅੱਗੇ ਰੱਖ ਸਕੇ।

CVORPEVL / CTQCSA / ISSNSCEnglish · Français · ਪੰਜਾਬੀ

ਕੰਮ ਕਿਵੇਂ ਚੱਲਦਾ ਹੈ

  1. ਜਾਂਚ

    ਅਸੀਂ ਕਿਸੇ ਬਣੇ-ਬਣਾਏ ਫਾਰਮ ਤੋਂ ਨਹੀਂ, ਤੁਹਾਡੇ ਆਪਣੇ ਰਿਕਾਰਡ ਤੋਂ ਸ਼ੁਰੂ ਕਰਦੇ ਹਾਂ। ਡਰਾਈਵਰ ਕੁਆਲੀਫਿਕੇਸ਼ਨ ਫਾਈਲਾਂ, ਹਾਰਜ਼-ਆਫ਼-ਸਰਵਿਸ ਲੌਗ, ਮੇਨਟੇਨੈਂਸ ਅਤੇ ਇੰਸਪੈਕਸ਼ਨ ਰਿਪੋਰਟਾਂ, ਐਕਸੀਡੈਂਟ ਰਜਿਸਟਰ, ਅਤੇ CVOR, PEVL ਤੇ FMCSA ਦੇ Safety Measurement System ਵਿੱਚ ਤੁਹਾਡੇ ਅੱਜ ਦੇ ਸਕੋਰ, ਸਭ ਦੇਖਦੇ ਹਾਂ। ਡਿਸਪੈਚ, ਡਰਾਈਵਰਾਂ ਅਤੇ ਮੈਨੇਜਮੈਂਟ ਨਾਲ ਵੀ ਬੈਠ ਕੇ ਗੱਲ ਕਰਦੇ ਹਾਂ। ਕਾਗਜ਼ ਤਾਂ ਅੱਧੀ ਗੱਲ ਹੀ ਦੱਸਦੇ ਹਨ।

  2. ਪਲਾਨ

    ਤੁਹਾਨੂੰ ਕਮੀਆਂ ਦੀ ਲਿਖਤੀ ਲਿਸਟ ਮਿਲਦੀ ਹੈ। ਹਰ ਕਮੀ ਦੇ ਅੱਗੇ ਲਿਖਿਆ ਹੁੰਦਾ ਹੈ ਕਿ ਉਸ ਵਿੱਚ ਖ਼ਤਰਾ ਕਿੰਨਾ ਹੈ ਅਤੇ ਠੀਕ ਕਰਨ ਲਈ ਮਿਹਨਤ ਕਿੰਨੀ ਲੱਗੇਗੀ। ਨਾਲ ਪਲਾਨ ਮਿਲਦਾ ਹੈ, ਜੋ ਤੁਹਾਡੇ ਟਰੱਕਾਂ ਦੀ ਗਿਣਤੀ ਅਤੇ ਬਜਟ ਦੇ ਹਿਸਾਬ ਨਾਲ ਬਣਿਆ ਹੋਵੇ। ਜਿੱਥੇ ਇੱਕ ਸਪ੍ਰੈਡਸ਼ੀਟ ਅਤੇ ਪੱਕੀ ਰੁਟੀਨ ਨਾਲ ਕੰਮ ਸਰ ਜਾਵੇ, ਉੱਥੇ ਅਸੀਂ ਸਾਫਟਵੇਅਰ ਨਹੀਂ ਵੇਚਾਂਗੇ।

  3. ਕੰਮ ਲਾਗੂ ਕਰਨਾ

    ਪਾਲਿਸੀਆਂ ਨਵੀਆਂ ਲਿਖਦੇ ਹਾਂ ਜਾਂ ਪੁਰਾਣੀਆਂ ਠੀਕ ਕਰਦੇ ਹਾਂ। ਫਾਈਲਾਂ ਦੁਬਾਰਾ ਬਣਾਉਂਦੇ ਹਾਂ। ਜਿਹੜੇ ਬੰਦਿਆਂ ਨੇ ਇਹ ਫਾਈਲਾਂ ਅੱਪ-ਟੂ-ਡੇਟ ਰੱਖਣੀਆਂ ਹਨ, ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ। ਸੌਖੇ ਡੈਸ਼ਬੋਰਡ ਲਾਉਂਦੇ ਹਾਂ, ਜਿਨ੍ਹਾਂ ਤੋਂ ਪਤਾ ਲੱਗੇ ਕਿ ਤੁਸੀਂ ਕਿੱਥੇ ਖੜ੍ਹੇ ਹੋ। ਜੇ ਤੁਹਾਡੀ ਟੀਮ ਸਿਰਫ਼ ਡਿਸਪੈਚ ਸੰਭਾਲਣਾ ਚਾਹੁੰਦੀ ਹੈ, ਤਾਂ ਸੇਫਟੀ ਅਤੇ ਕੰਪਲਾਇੰਸ ਦਾ ਸਾਰਾ ਕੰਮ ਅਸੀਂ ਆਪ ਚਲਾ ਸਕਦੇ ਹਾਂ।

  4. ਲਗਾਤਾਰ ਨਜ਼ਰ

    ਸਮੇਂ-ਸਮੇਂ ’ਤੇ ਆਡਿਟ ਕਰਦੇ ਹਾਂ। ਇੰਸਪੈਕਸ਼ਨਾਂ ਅਤੇ ਵਾਇਲੇਸ਼ਨਾਂ ਦਾ ਸਾਲ-ਦਰ-ਸਾਲ ਹਿਸਾਬ ਰੱਖਦੇ ਹਾਂ। ਜਦੋਂ ਵੀ ਕੋਈ ਸਕੋਰ ਵਿਗੜੇ, ਉਸਦੀ ਜੜ੍ਹ ਲੱਭਦੇ ਹਾਂ। ਰਿਨਿਊਅਲ ਤੋਂ ਪਹਿਲਾਂ ਸਾਰਾ ਰਿਕਾਰਡ ਤੁਹਾਡੇ ਬ੍ਰੋਕਰ ਲਈ ਤਰਤੀਬ ਨਾਲ ਲਾ ਦਿੰਦੇ ਹਾਂ। ਅੰਡਰਰਾਈਟਰ ਨੂੰ ਗੱਲਾਂ ਨਹੀਂ, ਕਾਗਜ਼ਾਂ ਵਿੱਚ ਚੱਲਦਾ ਸੇਫਟੀ ਪ੍ਰੋਗਰਾਮ ਦਿਸਦਾ ਹੈ।

ਤਿੰਨ ਸਿਸਟਮ, ਤਿੰਨ ਕਿਸਮ ਦੀ ਰੇਟਿੰਗ। ਤਿੰਨਾਂ ਲਈ ਸਾਥੀ ਇੱਕੋ।

Ontario · CVOR

  1. Excellent
  2. Satisfactory
  3. Satisfactory-Unaudited
  4. Conditional
  5. Unsatisfactory

Québec · CTQ

  1. Satisfaisant
  2. Conditionnel
  3. Insatisfaisant

USA · FMCSA

  1. Satisfactory
  2. Conditional
  3. Unsatisfactory
ਸਰੋਤ: Ontario MTO (CVOR), Commission des transports du Québec, FMCSA। ਰੇਟਿੰਗ ਸਿਰਫ਼ ਸਰਕਾਰੀ ਰੈਗੂਲੇਟਰ ਦਿੰਦਾ ਹੈ।
“Vijay Joshi’s safety and compliance-related strategies helped reduce the fleet’s maintenance costs and breakdowns, improved the safety profile of the company with a favourable insurance premium, and increased customer trust. He is a highly efficient people manager and meticulously identifies and eliminates underlying causes…”
Sukhminder Singh Gill · ਮੇਨਟੇਨੈਂਸ ਇੰਚਾਰਜ, Vantage Logistics Services

ਲੇਖ ਤੇ ਖ਼ਬਰਾਂ

ਸਾਰੇ ਲੇਖ
ਟਰੱਕਿੰਗ ਦੀਆਂ ਮੁਸ਼ਕਲਾਂ ਨੂੰ ਮੁਕਾਬਲੇ ਵਿੱਚ ਆਪਣੀ ਤਾਕਤ ਕਿਵੇਂ ਬਣਾਈਏਦਸੰਬਰ ਵਿੱਚ ਡੌਰਵਲ ਵਾਲੇ ਸੈਮੀਨਾਰ “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ” ਦੀਆਂ ਮੁੱਖ ਗੱਲਾਂ: ਅੰਕੜਿਆਂ ਦੀ ਸਿਆਣੀ ਵਰਤੋਂ, ਗਾਹਕਾਂ ਦਾ ਪੱਕਾ ਸਾਥ, ਅਤੇ ਭਰੋਸਾ ਬਣਾਉਣ ਵਾਲਾ ਸੇਫਟੀ ਰਿਕਾਰਡ।ਕਿਤੇ ਤੁਸੀਂ ਲਾਲ ਵਿੱਚ ਤਾਂ ਨਹੀਂ? FMCSA ਦਾ Inspection Selection SystemFMCSA ਦਾ ISS ਸਕੋਰ CSA ਦੇ ਅੰਕੜਿਆਂ ਤੋਂ ਕਿਵੇਂ ਬਣਦਾ ਹੈ, ਲਾਲ ਵਿੱਚ ਆਈ ਕੰਪਨੀ ਇੰਸਪੈਕਸ਼ਨਾਂ ਅਤੇ ਇੰਸ਼ੋਰੈਂਸ ਰਾਹੀਂ ਪੈਸੇ ਕਿਵੇਂ ਗੁਆਉਂਦੀ ਹੈ, ਅਤੇ ਸਕੋਰ ਚੜ੍ਹੇ ਤਾਂ ਕੀ ਕਰੀਏ।ਟਰੱਕਿੰਗ ਵਿੱਚ ਸੇਫਟੀ ਅਤੇ ਕੰਪਲਾਇੰਸ ਬਾਰੇ ਭੁਲੇਖੇ, ਭਾਗ 1ਚਾਰ ਆਮ ਭੁਲੇਖੇ ਜੋ ਛੋਟੀਆਂ ਟਰੱਕਿੰਗ ਕੰਪਨੀਆਂ ਨੂੰ ਪਿੱਛੇ ਰੱਖਦੇ ਹਨ: ਕਿ ਸੇਫਟੀ ਵਿੱਚੋਂ ਕੁਝ ਨਹੀਂ ਮੁੜਦਾ, ਕਿ ਇਹ ਬਹੁਤ ਮਹਿੰਗੀ ਹੈ, ਕਿ ਕੰਪਲਾਇੰਸ ਸਭ ਲਈ ਇੱਕੋ ਜਿਹੀ ਹੈ, ਅਤੇ ਕਿ ਟੈਕਨੋਲੋਜੀ ਇਕੱਲੀ ਸਭ ਠੀਕ ਕਰ ਦੇਵੇਗੀ।

ਟਰੱਕਿੰਗ ਕੰਪਨੀ ਨੂੰ ਵੱਡਾ ਕਰਨਾ ਹੈ? ਸਾਡੀ ਬਿਜ਼ਨਸ ਗ੍ਰੋਥ ਟੀਮ ਟਰੱਕਿੰਗ ਕੰਪਨੀਆਂ ਲਈ ਵੀ ਬ੍ਰਾਂਡ, ਦੋ ਭਾਸ਼ਾਵਾਂ ਵਾਲੀਆਂ ਵੈੱਬਸਾਈਟਾਂ ਅਤੇ ਨਵੇਂ ਗਾਹਕ ਲਿਆਉਣ ਦਾ ਕੰਮ ਕਰਦੀ ਹੈ।

ਬਿਜ਼ਨਸ ਗ੍ਰੋਥ ਸੋਲਿਊਸ਼ਨਜ਼

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।