30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

6 ਦਸੰਬਰ 2025

ਟਰੱਕਿੰਗ ਦੀਆਂ ਮੁਸ਼ਕਲਾਂ ਨੂੰ ਮੁਕਾਬਲੇ ਵਿੱਚ ਆਪਣੀ ਤਾਕਤ ਕਿਵੇਂ ਬਣਾਈਏ

ਦਸੰਬਰ ਵਿੱਚ ਡੌਰਵਲ ਵਾਲੇ ਸੈਮੀਨਾਰ “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ” ਦੀਆਂ ਮੁੱਖ ਗੱਲਾਂ: ਅੰਕੜਿਆਂ ਦੀ ਸਿਆਣੀ ਵਰਤੋਂ, ਗਾਹਕਾਂ ਦਾ ਪੱਕਾ ਸਾਥ, ਅਤੇ ਭਰੋਸਾ ਬਣਾਉਣ ਵਾਲਾ ਸੇਫਟੀ ਰਿਕਾਰਡ।

6 ਦਸੰਬਰ 2025 ਨੂੰ Phoenix Innovative Strategies ਨੇ ਡੌਰਵਲ ਦੇ Hampton Inn & Suites ਵਿੱਚ ਸੈਮੀਨਾਰ “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ” ਕਰਵਾਇਆ। ਇਹ ਛੋਟੀਆਂ ਟਰੱਕਿੰਗ ਕੰਪਨੀਆਂ ਲਈ ਸੀ, ਜਿਨ੍ਹਾਂ ਲਈ ਇਹ ਸਾਲ ਆਮ ਨਾਲੋਂ ਔਖਾ ਰਿਹਾ: ਬਦਲਦੇ ਟੈਰਿਫ, ਬਾਰਡਰ ’ਤੇ ਬੇਯਕੀਨੀ, ਉਲਝੇ ਨਿਯਮ, ਅਤੇ ਉੱਤੋਂ ਪਹਿਲਾਂ ਹੀ ਪਤਲਾ ਮੁਨਾਫ਼ਾ।

ਸੈਮੀਨਾਰ ਸਾਡੇ ਪ੍ਰਿੰਸੀਪਲ ਕੰਸਲਟੈਂਟ ਵਿਜੇ ਜੋਸ਼ੀ ਨੇ ਚਲਾਇਆ, ਅਤੇ ਅਖੀਰ ਵਿੱਚ ਖੁੱਲ੍ਹੇ ਸਵਾਲ-ਜਵਾਬ ਹੋਏ। ਸੱਦਾ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਭੇਜਿਆ ਗਿਆ ਸੀ, ਅਤੇ ਵੱਖ-ਵੱਖ ਇਲਾਕਿਆਂ ਤੋਂ ਇੰਡਸਟਰੀ ਦੇ ਲੋਕ ਪਹੁੰਚੇ।

ਅਸੀਂ ਕਿਹੜੇ ਸਵਾਲਾਂ ਦੇ ਜਵਾਬ ਲੱਭਣ ਬੈਠੇ

  • ਨਵੇਂ ਟੈਰਿਫਾਂ ਅਤੇ ਮੰਦੀ ਦੇ ਡਰ ਵਿੱਚ ਰਾਹ ਕਿਵੇਂ ਕੱਢੀਏ
  • ਮੁਨਾਫ਼ਾ ਪਤਲਾ ਹੋਵੇ, ਤਾਂ ਵਧਦੇ ਖ਼ਰਚੇ ਕਿਵੇਂ ਸੰਭਾਲੀਏ
  • ਸੇਫਟੀ ਅਤੇ ਕੰਪਲਾਇੰਸ ਦੇ ਉਲਝੇ ਨਿਯਮ ਕਿਵੇਂ ਪੂਰੇ ਕਰੀਏ
  • ਕਾਰੋਬਾਰ ਦੇ ਜ਼ਰੂਰੀ ਸਵਾਲਾਂ ਦੇ ਭਰੋਸੇਯੋਗ ਜਵਾਬ ਕਿੱਥੋਂ ਲਈਏ

ਹਾਲ ਵਿੱਚ ਬੈਠੇ ਲੋਕਾਂ ਦੀਆਂ ਚਿੰਤਾਵਾਂ

ਗੱਲ ਮੁੜ-ਮੁੜ ਉਹਨਾਂ ਹੀ ਮੁਸ਼ਕਲਾਂ ’ਤੇ ਆਉਂਦੀ ਰਹੀ: ਘੱਟ ਫ੍ਰੇਟ ਰੇਟ, ਵਧਦੇ ਖ਼ਰਚੇ, ਵਧਦਾ ਮੁਕਾਬਲਾ, ਅਤੇ ਤੇਜ਼ੀ ਨਾਲ ਬਦਲਦੀ ਟੈਕਨੋਲੋਜੀ। ਇਸ ਲਾਈਨ ਵਿੱਚ ਵੜਨਾ ਸੌਖਾ ਹੈ, ਇਸ ਲਈ ਭੀੜ ਬਹੁਤ ਹੈ। ਹੁਣ ਕਾਮਯਾਬੀ ਦੋ ਗੱਲਾਂ ’ਤੇ ਟਿਕੀ ਹੈ: ਅੰਕੜਿਆਂ ਦੀ ਚੰਗੀ ਵਰਤੋਂ, ਅਤੇ ਗਾਹਕਾਂ ਨਾਲ ਪੱਕੇ ਰਿਸ਼ਤੇ।

ਮੁੱਖ ਗੱਲਾਂ

  • ਆਪਣੇ ਅੰਕੜੇ ਵਰਤੋ। ਰੁਝਾਨਾਂ ’ਤੇ ਨਜ਼ਰ, ਕੰਮ ਵਿੱਚ ਕਿਫ਼ਾਇਤ, ਅਤੇ ਦੂਜਿਆਂ ਨਾਲ ਆਪਣੀ ਤੁਲਨਾ, ਇਹਨਾਂ ਨਾਲ ਕੰਪਨੀ ਖ਼ਰਚੇ ਕਾਬੂ ਰੱਖਦੀ ਹੈ, ਅਚਾਨਕ ਆਏ ਹਾਲਾਤ ਝੱਲਦੀ ਹੈ, ਅਤੇ ਮਾਰਕੀਟ ਦੇ ਬਦਲਾਅ ਆਉਣ ਤੋਂ ਪਹਿਲਾਂ ਹੀ ਤਿਆਰ ਹੋ ਜਾਂਦੀ ਹੈ।
  • ਗਾਹਕ ਦਾ ਭਰੋਸਾ ਕਮਾਓ। ਜਿਹੜਾ ਗਾਹਕ ਦਿਲੋਂ ਨਾਲ ਜੁੜਿਆ ਹੈ, ਉਹ ਕਮਾਈ ਪੱਕੀ ਕਰਦਾ ਹੈ। ਅਤੇ ਗਾਹਕਾਂ ਦੀ ਰਾਏ ਨਾਲ ਕੰਮ ਲਗਾਤਾਰ ਸੁਧਰਦਾ ਹੈ।
  • ਸੇਫਟੀ ਨੂੰ ਆਪਣੀ ਸਾਖ ਸਮਝੋ। ਜਿੱਥੇ ਹਰ ਕੋਈ ਰੇਟ ਦੇਖਦਾ ਹੈ, ਉੱਥੇ ਕੰਪਨੀ ਦਾ ਸੇਫਟੀ ਰਿਕਾਰਡ ਸਿਰਫ਼ ਕੰਪਲਾਇੰਸ ਦਾ ਅੰਕੜਾ ਨਹੀਂ। ਇਹ ਤੁਹਾਡੀ ਸਾਖ ਅਤੇ ਗਾਹਕ ਦੇ ਭਰੋਸੇ ਦੀ ਨੀਂਹ ਹੈ।
  • ਦੋਵੇਂ ਨਾਲ ਲੈ ਕੇ ਪਲਾਨ ਬਣਾਓ। ਅੰਕੜਿਆਂ ’ਤੇ ਬਣੀ ਸੋਚ ਅਤੇ ਗਾਹਕ ਦੀ ਸਮਝ, ਦੋਵਾਂ ਨੂੰ ਕਾਰੋਬਾਰ ਦੇ ਪਲਾਨ ਵਿੱਚ ਲਿਆਉਣ ਨਾਲ ਹੀ ਕੰਪਨੀ ਭੀੜ ਵਿੱਚੋਂ ਵੱਖਰੀ ਦਿਸਦੀ ਹੈ।
ਜਿੱਥੇ ਹਰ ਕੋਈ ਰੇਟ ਦੇਖਦਾ ਹੈ, ਉੱਥੇ ਕੰਪਨੀ ਦਾ ਸੇਫਟੀ ਰਿਕਾਰਡ ਸਿਰਫ਼ ਕੰਪਲਾਇੰਸ ਦਾ ਅੰਕੜਾ ਨਹੀਂ। ਇਹ ਬ੍ਰਾਂਡ ਦੀ ਸਾਖ ਅਤੇ ਗਾਹਕ ਦੇ ਭਰੋਸੇ ਦੀ ਨੀਂਹ ਹੈ।Phoenix Innovative Strategies, ਸੈਮੀਨਾਰ ਦੀਆਂ ਮੁੱਖ ਗੱਲਾਂ

ਸਾਡਾ ਕੰਮ ਹੀ ਟਰੱਕਿੰਗ ਕਾਰੋਬਾਰਾਂ ਦੀ ਮਦਦ ਕਰਨਾ ਹੈ, ਤਾਂ ਜੋ ਇੰਡਸਟਰੀ ਦੀਆਂ ਮੁਸ਼ਕਲਾਂ ਮੌਕਿਆਂ ਵਿੱਚ ਬਦਲ ਸਕਣ। ਜੇ ਤੁਸੀਂ ਸੈਮੀਨਾਰ ਵਿੱਚ ਨਹੀਂ ਪਹੁੰਚ ਸਕੇ, ਜਾਂ ਕੋਈ ਸਵਾਲ ਮਨ ਵਿੱਚ ਹੀ ਰਹਿ ਗਿਆ, ਤਾਂ ਮੀਟਿੰਗ ਬੁੱਕ ਕਰੋ। ਗੱਲ ਉੱਥੋਂ ਅੱਗੇ ਤੋਰਾਂਗੇ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।