30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

ਸੇਫਟੀ ਅਤੇ ਕੰਪਲਾਇੰਸ

ਸੇਫਟੀ ਦਾ ਅਜਿਹਾ ਸਿਸਟਮ, ਜੋ ਆਡਿਟ ਵਿੱਚ ਵੀ ਪੂਰਾ ਉਤਰੇ।

ਡਰਾਈਵਰ ਕੁਆਲੀਫਿਕੇਸ਼ਨ ਫਾਈਲਾਂ ਤੋਂ ਲੈ ਕੇ ਡਰੱਗ ਅਤੇ ਅਲਕੋਹਲ ਪਾਲਿਸੀ ਤੱਕ, ਤੁਹਾਡੇ ਫਲੀਟ ਦੀ ਸੇਫਟੀ ਅਤੇ ਕੰਪਲਾਇੰਸ ਦਾ ਸਾਰਾ ਕਾਗਜ਼ੀ ਕੰਮ ਅਸੀਂ ਤਿਆਰ ਕਰਦੇ, ਤਰਤੀਬ ਨਾਲ ਲਾਉਂਦੇ ਅਤੇ ਅੱਪ-ਟੂ-ਡੇਟ ਰੱਖਦੇ ਹਾਂ। ਇੰਸਪੈਕਸ਼ਨ ਹੋਵੇ, ਕੰਪਲਾਇੰਸ ਰਿਵਿਊ ਹੋਵੇ ਜਾਂ ਰਿਨਿਊਅਲ, ਤੁਸੀਂ ਕਿਸੇ ਵੀ ਦਿਨ ਤਿਆਰ ਹੋਵੋ।

ਇਹ ਕੰਮ ਕਿਸ ਲਈ ਹੈ

  • ਕੰਪਲਾਇੰਸ ਰਿਵਿਊ, ਫੈਸਿਲਿਟੀ ਆਡਿਟ ਜਾਂ CTQ ਫਾਈਲ ਦੀ ਤਿਆਰੀ ਕਰਨੀ ਹੈ
  • ਡਰਾਈਵਰ ਫਾਈਲਾਂ ਅਤੇ ਮੇਨਟੇਨੈਂਸ ਰਿਕਾਰਡ ਕਈ ਬੰਦਿਆਂ ਅਤੇ ਫੋਲਡਰਾਂ ਵਿੱਚ ਖਿੱਲਰੇ ਪਏ ਹਨ
  • ਸੇਫਟੀ ਮੈਨੇਜਰ ’ਤੇ ਕੰਮ ਦਾ ਬੋਝ ਬਹੁਤ ਹੈ, ਜਾਂ ਸੇਫਟੀ ਮੈਨੇਜਰ ਹੈ ਹੀ ਨਹੀਂ
ਕੰਪਲਾਇੰਸ ਰਿਵਿਊ ਕਰਵਾਓ

ਅਸੀਂ ਕੀ ਕਰਦੇ ਹਾਂ

  1. ਕਾਗਜ਼ਾਂ ਦੀ ਜਾਂਚ

    ਡਰਾਈਵਰ ਕੁਆਲੀਫਿਕੇਸ਼ਨ ਫਾਈਲਾਂ, ਡਰੱਗ ਅਤੇ ਅਲਕੋਹਲ ਟੈਸਟਾਂ ਦਾ ਰਿਕਾਰਡ, ਹਾਰਜ਼-ਆਫ਼-ਸਰਵਿਸ ਲੌਗ, ਗੱਡੀਆਂ ਦੀ ਇੰਸਪੈਕਸ਼ਨ ਅਤੇ ਮੇਨਟੇਨੈਂਸ ਰਿਪੋਰਟਾਂ, ਅਤੇ ਐਕਸੀਡੈਂਟ ਰਜਿਸਟਰ, ਸਭ ਇੱਕ-ਇੱਕ ਕਰਕੇ ਦੇਖਦੇ ਹਾਂ। ਫਿਰ ਇਹਨਾਂ ਨੂੰ FMCSA, CVOR, PEVL ਅਤੇ National Safety Code ਦੀਆਂ ਸ਼ਰਤਾਂ ਨਾਲ ਮਿਲਾ ਕੇ ਦੇਖਦੇ ਹਾਂ।

  2. ਜਿਹੜੀਆਂ ਪਾਲਿਸੀਆਂ ਨਹੀਂ ਬਣੀਆਂ, ਉਹ ਲਿਖਣੀਆਂ

    ਡਰੱਗ ਅਤੇ ਅਲਕੋਹਲ ਪਾਲਿਸੀ, ਡਰਾਈਵਰਾਂ ਲਈ ਪਾਲਿਸੀਆਂ ਅਤੇ ਤਰੀਕਿਆਂ ਦੀ ਕਿਤਾਬ (Driver’s Manual), ਪ੍ਰਾਈਵੇਸੀ ਪਾਲਿਸੀ, ਅਤੇ ਬਾਕੀ ਲਿਖਤੀ ਨਿਯਮ ਜੋ ਆਡੀਟਰ ਦੇਖਣਾ ਚਾਹੁੰਦਾ ਹੈ। ਸਭ ਸਿੱਧੀ-ਸਾਦੀ ਬੋਲੀ ਵਿੱਚ, ਤਾਂ ਜੋ ਡਰਾਈਵਰ ਸੱਚਮੁੱਚ ਪੜ੍ਹਨ।

  3. ਟ੍ਰੇਨਿੰਗ ਅਤੇ ਗੱਲਬਾਤ

    ਤੁਹਾਡੀ ਕੰਪਨੀ ਲਈ ਬਣੀ ਟ੍ਰੇਨਿੰਗ, ਐਕਸੀਡੈਂਟ ਰੋਕਣ ਬਾਰੇ ਵਰਕਸ਼ਾਪਾਂ, ਅਤੇ ਡਰਾਈਵਰਾਂ ਦੀ ਲਗਾਤਾਰ ਜਾਂਚ। ਸੇਫਟੀ ਕੋਈ ਅਲੱਗ ਮਹਿਕਮਾ ਨਾ ਰਹੇ, ਕੰਪਨੀ ਦੇ ਰੋਜ਼ ਦੇ ਕੰਮ ਦਾ ਹਿੱਸਾ ਬਣੇ।

  4. ਮਿੱਥੇ ਸਮੇਂ ’ਤੇ ਆਡਿਟ

    ਸਮੇਂ-ਸਮੇਂ ’ਤੇ ਸੇਫਟੀ ਆਡਿਟ ਕਰਕੇ ਦੇਖਦੇ ਹਾਂ ਕਿ ਕੰਮ ਨਿਯਮਾਂ ਮੁਤਾਬਕ ਹੈ ਜਾਂ ਨਹੀਂ, ਅਤੇ ਪਿਛਲੀ ਵਾਰ ਨਾਲੋਂ ਕਿੱਥੇ ਖੜ੍ਹੇ ਹੋ। ਜਿੱਥੇ ਕੋਈ ਕਮੀ ਨਿਕਲੇ, ਉਸਦੀ ਵਜ੍ਹਾ ਲੱਭਦੇ ਹਾਂ, ਠੀਕ ਕਰਦੇ ਹਾਂ, ਅਤੇ ਪੂਰੀ ਹੋਣ ਤੱਕ ਪਿੱਛਾ ਨਹੀਂ ਛੱਡਦੇ।

ISS ਸਕੋਰ 75 ਤੋਂ ਉੱਪਰ ਹੈ ਤਾਂ ਹੁਣੇ ਕਦਮ ਚੁੱਕੋ, ਇੰਸਪੈਕਟਰਾਂ ਅਤੇ ਇੰਸ਼ੋਰੈਂਸ ਕੰਪਨੀ ਦੇ ਕਦਮ ਚੁੱਕਣ ਤੋਂ ਪਹਿਲਾਂ।

ਮਿਸਾਲ ਫਲੀਟ: 62

  • 1–49 · ਪਾਸ
  • 50–74 · ਵਿਕਲਪਿਕ
  • 75–100 · ਇੰਸਪੈਕਸ਼ਨ

ISS ਸਕੋਰ (Inspection Selection System)

ਸਕੋਰ ਦੇ ਹਿੱਸੇ: FMCSA Inspection Selection System। ਫਲੀਟ ਦਾ ਸਕੋਰ ਸਿਰਫ਼ ਮਿਸਾਲ ਵਜੋਂ ਹੈ।

ਤੁਹਾਡੇ ਹੱਥ ਕੀ ਆਉਂਦਾ ਹੈ

  • ਕੰਪਲਾਇੰਸ ਵਿੱਚ ਕਮੀਆਂ ਦੀ ਰਿਪੋਰਟ: ਕਿਹੜੀ ਕਿੰਨੀ ਖ਼ਤਰਨਾਕ, ਅਤੇ ਕਿੰਨੀ ਮਿਹਨਤ ਨਾਲ ਠੀਕ ਹੋਵੇਗੀ
  • ਲਿਖਤੀ ਪਾਲਿਸੀਆਂ: ਡਰੱਗ ਅਤੇ ਅਲਕੋਹਲ, Driver’s Manual, ਪ੍ਰਾਈਵੇਸੀ, ਅਤੇ ਲੋੜ ਮੁਤਾਬਕ ਹੋਰ
  • ਡਰਾਈਵਰ ਕੁਆਲੀਫਿਕੇਸ਼ਨ ਫਾਈਲਾਂ ਅਤੇ ਰਿਕਾਰਡ, ਰੈਗੂਲੇਟਰ ਦੀ ਚੈੱਕਲਿਸਟ ਮੁਤਾਬਕ ਲੱਗੇ ਹੋਏ
  • ਡਰਾਈਵਰਾਂ ਲਈ ਟ੍ਰੇਨਿੰਗ ਦਾ ਕੈਲੰਡਰ ਅਤੇ ਐਕਸੀਡੈਂਟ ਰੋਕਣ ਬਾਰੇ ਵਰਕਸ਼ਾਪ
  • ਇੰਸਪੈਕਸ਼ਨਾਂ, ਵਾਇਲੇਸ਼ਨਾਂ ਅਤੇ ਰੁਝਾਨਾਂ ਦਾ ਸੌਖਾ ਡੈਸ਼ਬੋਰਡ, ਉਹਨਾਂ ਹੀ ਟੂਲਾਂ ਵਿੱਚ ਜੋ ਤੁਸੀਂ ਪਹਿਲਾਂ ਵਰਤਦੇ ਹੋ
  • ਜੇ ਚਾਹੋ: ਸੇਫਟੀ ਅਤੇ ਕੰਪਲਾਇੰਸ ਦਾ ਸਾਰਾ ਕੰਮ ਅਸੀਂ ਸੰਭਾਲੀਏ, ਤੁਹਾਡੀ ਟੀਮ ਡਿਸਪੈਚ ’ਤੇ ਧਿਆਨ ਦੇਵੇ

ਜੋ ਅਸੀਂ ਨਹੀਂ ਕਰਦੇ

  • ਸੇਫਟੀ ਰੇਟਿੰਗ ਨਾ ਅਸੀਂ ਦਿੰਦੇ ਹਾਂ, ਨਾ ਉਸਦਾ ਵਾਅਦਾ ਕਰਦੇ ਹਾਂ। ਰੇਟਿੰਗ ਸਿਰਫ਼ ਰੈਗੂਲੇਟਰ ਦਿੰਦਾ ਹੈ।
  • ਤੁਹਾਡੇ ਰਿਕਾਰਡ ਵਿੱਚੋਂ ਵਾਇਲੇਸ਼ਨਾਂ ਜਾਂ ਇੰਸਪੈਕਸ਼ਨਾਂ ਅਸੀਂ ਨਹੀਂ ਹਟਵਾਉਂਦੇ।
  • ਜਿੱਥੇ Excel, Google Sheets ਅਤੇ ਪੱਕੀ ਰੁਟੀਨ ਨਾਲ ਕੰਮ ਸਰ ਜਾਵੇ, ਉੱਥੇ ਮਹਿੰਗਾ ਸਾਫਟਵੇਅਰ ਨਹੀਂ ਵੇਚਦੇ।
  • ਜੇ ਮਾਮਲਾ ਸੁਣਵਾਈ ਜਾਂ ਕੋਰਟ ਤੱਕ ਜਾਵੇ, ਤਾਂ ਅਸੀਂ ਤੁਹਾਡੇ ਵਕੀਲ ਦੀ ਥਾਂ ਨਹੀਂ ਲੈਂਦੇ।

ਆਮ ਸਵਾਲ

ਸਾਡਾ ਫਲੀਟ ਛੋਟਾ ਹੈ। ਕੀ ਇਹ ਖ਼ਰਚਾ ਸਾਡੇ ਲਈ ਵਾਰਾ ਖਾਂਦਾ ਹੈ?

ਹਾਂ ਜੀ। ਸਾਡਾ ਕੰਮ ਬਣਿਆ ਹੀ ਛੋਟੀਆਂ ਅਤੇ ਦਰਮਿਆਨੀਆਂ ਟਰੱਕਿੰਗ ਕੰਪਨੀਆਂ ਲਈ ਹੈ। ਮਹਿੰਗੇ, ਉਲਝੇ ਹੋਏ ਸਾਫਟਵੇਅਰ ਦੀ ਥਾਂ ਅਸੀਂ ਘੱਟ ਖ਼ਰਚੇ ਵਾਲੇ ਤਰੀਕੇ ਵਰਤਦੇ ਹਾਂ, ਅਕਸਰ ਸਪ੍ਰੈਡਸ਼ੀਟਾਂ ਅਤੇ ਪਿਵਟ-ਟੇਬਲ ਡੈਸ਼ਬੋਰਡ। ਸਭ ਤੁਹਾਡੇ ਫਲੀਟ ਅਤੇ ਬਜਟ ਦੇ ਹਿਸਾਬ ਨਾਲ।

ਤੁਸੀਂ ਕਿਹੜੇ ਨਿਯਮਾਂ ਨਾਲ ਕੰਮ ਕਰਦੇ ਹੋ?

ਜਿਹੜੇ ਤੁਹਾਡੇ ਰੂਟਾਂ ’ਤੇ ਲਾਗੂ ਹੁੰਦੇ ਹਨ। ਓਨਟਾਰੀਓ ਵਿੱਚ CVOR, ਕਿਊਬੈਕ ਵਿੱਚ SAAQ ਅਤੇ CTQ ਵਾਲਾ PEVL, ਪੂਰੇ ਕੈਨੇਡਾ ਵਿੱਚ National Safety Code, ਅਤੇ ਅਮਰੀਕਾ ਜਾਣ ਵਾਲੇ ਫਲੀਟਾਂ ਲਈ FMCSA ਦਾ CSA ਪ੍ਰੋਗਰਾਮ ਅਤੇ Safety Measurement System। ਜਿੱਥੇ DOT ਅਤੇ OSHA ਦੀਆਂ ਸ਼ਰਤਾਂ ਲਾਗੂ ਹੋਣ, ਉੱਥੇ ਉਹਨਾਂ ਦੀ ਵੀ ਤਾਜ਼ਾ ਜਾਣਕਾਰੀ ਦਿੰਦੇ ਰਹਿੰਦੇ ਹਾਂ।

ਕੀ ਤੁਸੀਂ ਸਾਡਾ ਸੇਫਟੀ ਦਾ ਸਾਰਾ ਕੰਮ ਆਪ ਸੰਭਾਲ ਸਕਦੇ ਹੋ?

ਹਾਂ। ਜਿਨ੍ਹਾਂ ਕੰਪਨੀਆਂ ਨੂੰ ਇਹ ਕੰਮ ਭਾਰੀ ਲੱਗਦਾ ਹੈ, ਜਾਂ ਜੋ ਆਪਣੇ ਬੰਦੇ ਓਪਰੇਸ਼ਨ ਅਤੇ ਡਿਸਪੈਚ ’ਤੇ ਲਾਉਣਾ ਚਾਹੁੰਦੀਆਂ ਹਨ, ਉਹ ਸੇਫਟੀ ਅਤੇ ਕੰਪਲਾਇੰਸ ਦਾ ਕੰਮ ਸਾਨੂੰ ਸੌਂਪ ਸਕਦੀਆਂ ਹਨ।

ਸਾਡੇ ਕੋਲ ਟੈਲੀਮੈਟਿਕਸ ਸਿਸਟਮ ਹੈ। ਕੀ ਸੇਫਟੀ ਦਾ ਕੰਮ ਉਹ ਨਹੀਂ ਕਰਦਾ?

ਕੈਮਰੇ ਅਤੇ ਟੈਲੀਮੈਟਿਕਸ ਮਦਦ ਕਰਦੇ ਹਨ। ਪਰ ਮਸ਼ੀਨ ਤਾਂ ਹੀ ਕੰਮ ਦੀ ਹੈ ਜੇ ਕੋਈ ਬੰਦਾ ਉਸ ’ਤੇ ਨਜ਼ਰ ਰੱਖੇ, ਡਾਟਾ ਧਿਆਨ ਨਾਲ ਪੜ੍ਹੇ, ਅਤੇ ਪਾਲਿਸੀਆਂ ਸਾਫ਼ ਹੋਣ। ਅਸੀਂ ਇਹ ਪੱਕਾ ਕਰਦੇ ਹਾਂ ਕਿ ਤੁਹਾਡੇ ਸਿਸਟਮ ਜੋ ਡਾਟਾ ਇਕੱਠਾ ਕਰਦੇ ਹਨ, ਉਸਨੂੰ ਕੋਈ ਦੇਖੇ ਅਤੇ ਉਸ ’ਤੇ ਕਦਮ ਵੀ ਚੁੱਕੇ ਜਾਣ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।