30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

26 ਅਕਤੂਬਰ 2025

ਟਰੱਕਿੰਗ ਵਿੱਚ ਸੇਫਟੀ ਅਤੇ ਕੰਪਲਾਇੰਸ ਬਾਰੇ ਭੁਲੇਖੇ, ਭਾਗ 1

ਚਾਰ ਆਮ ਭੁਲੇਖੇ ਜੋ ਛੋਟੀਆਂ ਟਰੱਕਿੰਗ ਕੰਪਨੀਆਂ ਨੂੰ ਪਿੱਛੇ ਰੱਖਦੇ ਹਨ: ਕਿ ਸੇਫਟੀ ਵਿੱਚੋਂ ਕੁਝ ਨਹੀਂ ਮੁੜਦਾ, ਕਿ ਇਹ ਬਹੁਤ ਮਹਿੰਗੀ ਹੈ, ਕਿ ਕੰਪਲਾਇੰਸ ਸਭ ਲਈ ਇੱਕੋ ਜਿਹੀ ਹੈ, ਅਤੇ ਕਿ ਟੈਕਨੋਲੋਜੀ ਇਕੱਲੀ ਸਭ ਠੀਕ ਕਰ ਦੇਵੇਗੀ।

ਸੱਚ ਅਤੇ ਸੁਣੀ-ਸੁਣਾਈ ਗੱਲ ਵਿੱਚ ਫ਼ਰਕ ਪਛਾਣੋ, ਤਾਂ ਅੱਗੇ ਦਾ ਰਾਹ ਵੀ ਸੁਰੱਖਿਅਤ ਹੁੰਦਾ ਹੈ। ਇਹ ਚਾਰ ਭੁਲੇਖੇ ਅਸੀਂ ਟਰੱਕਿੰਗ ਮੈਨੇਜਰਾਂ ਤੋਂ ਅਕਸਰ ਸੁਣਦੇ ਹਾਂ। ਅਤੇ ਇਹ ਵੀ ਕਿ ਇਹ ਗੱਲਾਂ ਟਿਕਦੀਆਂ ਕਿਉਂ ਨਹੀਂ।

ਭੁਲੇਖਾ 1: ਸੇਫਟੀ ’ਤੇ ਲਾਇਆ ਪੈਸਾ ਮੁੜਦਾ ਨਹੀਂ

ਕੁਝ ਮੈਨੇਜਰ ਸੇਫਟੀ ਨੂੰ ਨਿਰਾ ਖ਼ਰਚਾ ਸਮਝਦੇ ਹਨ। ਇਹ ਭੁਲੇਖਾ ਇਸ ਲਈ ਪੈਂਦਾ ਹੈ ਕਿਉਂਕਿ ਸੇਫਟੀ ਅਤੇ ਕੰਪਲਾਇੰਸ ਦਾ ਕਮਾਈ ’ਤੇ ਅਸਰ ਸਿੱਧਾ ਨਹੀਂ, ਘੁੰਮ ਕੇ ਪੈਂਦਾ ਹੈ। ਅਸਲ ਵਿੱਚ ਮਜ਼ਬੂਤ ਸੇਫਟੀ ਪ੍ਰੋਗਰਾਮ ਖ਼ਰਚੇ ਘਟਾਉਂਦੇ ਹਨ: ਘੱਟ ਐਕਸੀਡੈਂਟ, ਘੱਟ ਇੰਸ਼ੋਰੈਂਸ ਪ੍ਰੀਮੀਅਮ, ਘੱਟ ਕਾਨੂੰਨੀ ਖ਼ਰਚੇ, ਅਤੇ ਟਰੱਕ ਘੱਟ ਖੜ੍ਹੇ ਰਹਿੰਦੇ ਹਨ। ਮਜ਼ਬੂਤ ਸੇਫਟੀ ਰਿਕਾਰਡ ਇੰਡਸਟਰੀ ਵਿੱਚ ਭਰੋਸਾ ਅਤੇ ਚੰਗਾ ਨਾਂ ਵੀ ਬਣਾਉਂਦਾ ਹੈ।

ਭੁਲੇਖਾ 2: ਸੇਫਟੀ ਦਾ ਕੰਮ ਬਹੁਤ ਮਹਿੰਗਾ ਹੈ

ਇਹ ਗ਼ਲਤ ਹੈ ਕਿ ਸੇਫਟੀ ਅਤੇ ਕੰਪਲਾਇੰਸ ਦੇ ਟੂਲ ਮਹਿੰਗੇ ਅਤੇ ਉਲਝੇ ਹੀ ਹੋਣਗੇ। ਛੋਟੇ ਅਤੇ ਦਰਮਿਆਨੇ ਕਾਰੋਬਾਰ ਅਕਸਰ ਮਹਿੰਗਾ ਸਾਫਟਵੇਅਰ ਨਹੀਂ ਖ਼ਰੀਦ ਸਕਦੇ, ਜਿਸ ਵਿੱਚ ਸੇਫਟੀ ਦਾ ਕੰਮ ਦਰਜ ਹੋਵੇ ਅਤੇ ਇੰਸਪੈਕਸ਼ਨਾਂ, ਵਾਇਲੇਸ਼ਨਾਂ ਅਤੇ ਕੰਪਲਾਇੰਸ ਵਿੱਚ ਸੁਧਾਰ ਦੇ ਰੁਝਾਨ ਦਿਸਣ। ਪਰ ਲੋੜ ਵੀ ਨਹੀਂ। Excel, Google Sheets, ਪਿਵਟ ਟੇਬਲ ਅਤੇ ਸੌਖੇ ਡੈਸ਼ਬੋਰਡ ਵਰਗੇ ਆਮ ਟੂਲ ਇਹ ਕੰਮ ਵਧੀਆ ਕਰ ਦਿੰਦੇ ਹਨ।

ਭੁਲੇਖਾ 3: ਕੰਪਲਾਇੰਸ ਸਭ ਲਈ ਇੱਕੋ ਜਿਹੀ ਹੈ

ਹਰ ਕੰਪਨੀ ਵੱਖਰੀ ਹੈ: ਢਾਂਚਾ, ਆਕਾਰ, ਕੰਮ ਅਤੇ ਮਾਹੌਲ, ਸਭ ਦੀ ਆਪਣੀ ਤਾਕਤ, ਆਪਣੀਆਂ ਕਮਜ਼ੋਰੀਆਂ ਅਤੇ ਆਪਣੀਆਂ ਮੁਸ਼ਕਲਾਂ। ਨਿਯਮ ਮੋਟੇ ਮਾਪਦੰਡ ਮਿੱਥਦੇ ਹਨ, ਪਰ ਹਰ ਟਰੱਕਿੰਗ ਕੰਪਨੀ ਦੇ ਖ਼ਤਰੇ ਉਸਦੇ ਆਪਣੇ ਰੂਟਾਂ, ਮਾਲ ਅਤੇ ਬੰਦਿਆਂ ਮੁਤਾਬਕ ਹੁੰਦੇ ਹਨ। ਸੇਫਟੀ ਅਤੇ ਕੰਪਲਾਇੰਸ ਪ੍ਰੋਗਰਾਮ ਇਹਨਾਂ ਲੋੜਾਂ ਦੇ ਨਾਪ ਦਾ ਬਣਨਾ ਚਾਹੀਦਾ ਹੈ। ਇੱਕੋ ਸਾਂਚਾ ਹਰ ਟਰੱਕਿੰਗ ਕੰਪਨੀ ’ਤੇ ਨਹੀਂ ਲੱਗ ਸਕਦਾ।

ਭੁਲੇਖਾ 4: ਟੈਕਨੋਲੋਜੀ ਇਕੱਲੀ ਸੇਫਟੀ ਦੇ ਮਸਲੇ ਹੱਲ ਕਰ ਦੇਵੇਗੀ

ਕਈ ਸੋਚਦੇ ਹਨ ਕਿ ਟਰੱਕ ਵਿੱਚ ਲੱਗੀ ਟੈਕਨੋਲੋਜੀ, ਜਿਵੇਂ ਕੈਮਰੇ ਜਾਂ ਟੈਲੀਮੈਟਿਕਸ, ਐਕਸੀਡੈਂਟ ਰੋਕਣ ਦਾ ਪੱਕਾ ਇਲਾਜ ਹੈ। ਇਹ ਮਦਦ ਕਰਦੀ ਹੈ, ਪਰ ਤਾਂ ਹੀ ਜੇ ਨਾਲ ਬੰਦੇ ਦੀ ਨਜ਼ਰ, ਡੂੰਘੀ ਜਾਂਚ ਅਤੇ ਸੇਫਟੀ ਨੂੰ ਪਹਿਲ ਦੇਣ ਵਾਲੀਆਂ ਪਾਲਿਸੀਆਂ ਹੋਣ। ਸੇਫਟੀ ਅਤੇ ਕੰਪਲਾਇੰਸ ਕੋਈ ਵੱਖਰਾ ਮਹਿਕਮਾ ਨਹੀਂ ਹੋਣੇ ਚਾਹੀਦੇ। ਇਹ ਕੰਪਨੀ ਦੇ ਸੁਭਾਅ ਵਿੱਚ ਹੋਣੇ ਚਾਹੀਦੇ ਹਨ, ਜਿੱਥੇ ਹਰ ਬੰਦਾ ਟ੍ਰੇਨਿੰਗ ਲਈ ਹੋਵੇ ਅਤੇ ਇਸ ਟੀਚੇ ਨਾਲ ਦਿਲੋਂ ਜੁੜਿਆ ਹੋਵੇ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।