Phoenix ਬਾਰੇ
ਵੱਡੀਆਂ ਕੰਪਨੀਆਂ ਵਾਲਾ ਤਜਰਬਾ, ਛੋਟੇ ਕਾਰੋਬਾਰਾਂ ਦੀ ਸੇਵਾ ਵਿੱਚ।
Phoenix Innovative Strategies ਮਾਂਟਰੀਅਲ ਦੀ ਸਲਾਹਕਾਰ ਕੰਪਨੀ ਹੈ, ਜੋ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨਾਲ ਕੰਮ ਕਰਦੀ ਹੈ। ਟਰੱਕਿੰਗ ਅਤੇ ਟਰਾਂਸਪੋਰਟ ਕੰਪਨੀਆਂ ਲਈ ਸਾਡਾ ਵੱਖਰਾ ਵਿਭਾਗ ਹੈ।
ਵੱਡੀਆਂ ਕੰਪਨੀਆਂ ਕੋਲ ਜੋ ਸਾਧਨ ਅਤੇ ਮਾਹਰ ਆਮ ਗੱਲ ਹਨ, ਛੋਟੀਆਂ ਕੰਪਨੀਆਂ ਨੂੰ ਉਹ ਅਕਸਰ ਮਿਲਦੇ ਹੀ ਨਹੀਂ। Phoenix ਅਸੀਂ ਇਹੀ ਪਾੜਾ ਭਰਨ ਲਈ ਬਣਾਈ ਹੈ। ਤੁਹਾਡਾ ਆਕਾਰ ਜਾਂ ਕੰਮ ਦੀ ਲਾਈਨ ਕੋਈ ਵੀ ਹੋਵੇ, ਤੁਹਾਨੂੰ ਵਧੀਆ, ਕੰਮ ਦੀ ਸਲਾਹ ਅਤੇ ਹੱਥੀਂ ਮਦਦ ਮਿਲੇ। ਅਸੀਂ ਮਾਂਟਰੀਅਲ ਵਿੱਚ ਹਾਂ ਅਤੇ ਪੂਰੇ ਕੈਨੇਡਾ ਦੇ ਕਲਾਇੰਟਾਂ ਨਾਲ ਕੰਮ ਕਰਦੇ ਹਾਂ।
ਸਾਡਾ ਕੰਮ ਦੋ ਹਿੱਸਿਆਂ ਵਿੱਚ ਹੈ। ਟਰਾਂਸਪੋਰਟੇਸ਼ਨ ਸੋਲਿਊਸ਼ਨਜ਼ ਟਰੱਕਿੰਗ ਕੰਪਨੀਆਂ ਦੀ ਸੇਫਟੀ, ਕੰਪਲਾਇੰਸ, ਕੰਮ ਦੇ ਤਰੀਕਿਆਂ ਵਿੱਚ ਸੁਧਾਰ, ਰਿਸਕ ਅਸੈਸਮੈਂਟ, ਅਤੇ ਇੰਸ਼ੋਰੈਂਸ ਕੰਪਨੀ ਨਾਲ ਤਾਲਮੇਲ ਵਿੱਚ ਮਦਦ ਕਰਦਾ ਹੈ। ਬਿਜ਼ਨਸ ਗ੍ਰੋਥ ਸੋਲਿਊਸ਼ਨਜ਼ ਛੋਟੇ ਕਾਰੋਬਾਰਾਂ ਦੇ ਟੀਚੇ ਤੇ ਦਿਸ਼ਾ, ਮਾਰਕੀਟਿੰਗ, ਬ੍ਰਾਂਡਿੰਗ, ਵੈੱਬਸਾਈਟਾਂ ਅਤੇ ਨਵੇਂ ਗਾਹਕਾਂ ਦਾ ਕੰਮ ਕਰਦਾ ਹੈ। ਦੋਵਾਂ ਦਾ ਤਰੀਕਾ ਇੱਕੋ ਹੈ: ਅੰਕੜਿਆਂ ਤੋਂ ਸ਼ੁਰੂ ਕਰਨਾ, ਤੁਹਾਡੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ, ਅਤੇ ਉਦੋਂ ਤੱਕ ਨਾਲ ਰਹਿਣਾ ਜਦੋਂ ਤੱਕ ਬਦਲਾਅ ਪੱਕਾ ਨਾ ਹੋ ਜਾਵੇ।
ਸਾਡੇ ਪ੍ਰਿੰਸੀਪਲ ਕੰਸਲਟੈਂਟ ਵਿਜੇ ਜੋਸ਼ੀ ਜੀ ਕੋਲ ਟਰੱਕਿੰਗ ਵਿੱਚ ਕਈ ਸਾਲਾਂ ਦਾ ਹੱਥੀਂ ਕੀਤਾ ਤਜਰਬਾ ਹੈ। ਉਹ ਸਿੱਧੇ ਮਾਲਕਾਂ, ਸੇਫਟੀ ਮੈਨੇਜਰਾਂ, ਡਿਸਪੈਚਰਾਂ ਅਤੇ ਡਰਾਈਵਰਾਂ ਨਾਲ ਬੈਠ ਕੇ ਕੰਮ ਕਰਦੇ ਹਨ। ਇੰਡਸਟਰੀ ਵਿੱਚ ਉਹਨਾਂ ਨੂੰ ਇਸ ਗੱਲ ਲਈ ਜਾਣਿਆ ਜਾਂਦਾ ਹੈ ਕਿ ਉਲਝੇ ਹੋਏ ਨਿਯਮਾਂ ਨੂੰ ਅਜਿਹੀ ਰੁਟੀਨ ਵਿੱਚ ਬਦਲ ਦਿੰਦੇ ਹਨ ਜੋ ਛੋਟੀ ਕੰਪਨੀ ਨਿਭਾ ਸਕੇ। ਦਸੰਬਰ 2025 ਵਿੱਚ ਡੌਰਵਲ ਵਿੱਚ ਸਾਡਾ ਸੈਮੀਨਾਰ “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ” ਉਹਨਾਂ ਨੇ ਚਲਾਇਆ, ਅਤੇ ਅਪ੍ਰੈਲ 2026 ਵਿੱਚ ਉਹ ਮਾਂਟਰੀਅਲ ਵਿੱਚ Canada Truck Operators Association ਦੇ ਇੰਡਸਟਰੀ ਸੈਸ਼ਨ ਦੇ ਪੈਨਲ ਵਿੱਚ ਸ਼ਾਮਲ ਹੋਏ।
ਸਾਡਾ ਤਰੀਕਾ ਸਿੱਧਾ ਹੈ। ਅਸੀਂ ਅੰਕੜਿਆਂ ਨੂੰ ਅਜਿਹੀ ਗੱਲ ਵਿੱਚ ਬਦਲਦੇ ਹਾਂ ਜਿਸ ’ਤੇ ਕੰਮ ਹੋ ਸਕੇ। ਫਿਰ ਕਲਾਇੰਟ ਦੇ ਨਾਲ ਖੜ੍ਹ ਕੇ ਬਦਲਾਅ ਕਰਦੇ ਹਾਂ: ਭਰੋਸੇ ਨਾਲ, ਹਮਦਰਦੀ ਨਾਲ ਅਤੇ ਸਾਫ਼ ਮਕਸਦ ਨਾਲ। ਸਾਡੇ ਕੰਮ ਦੇ ਅਸੂਲ: ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ, ਕਲਾਇੰਟ ਦੀ ਚੀਜ਼ ਨੂੰ ਆਪਣੀ ਸਮਝ ਕੇ ਸਾਂਭਣਾ, ਔਖੇ ਵੇਲੇ ਨਾਲ ਖੜ੍ਹਨਾ, ਕੰਮ ਪੂਰੀ ਮਿਹਨਤ ਨਾਲ ਕਰਨਾ, ਅਤੇ ਦਿਲ ਲਾ ਕੇ ਕਰਨਾ।
ਅਸੀਂ ਚਾਹੁੰਦੇ ਹਾਂ ਕਿ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਆਪਣੀਆਂ ਸਭ ਤੋਂ ਔਖੀਆਂ ਕਾਰੋਬਾਰੀ ਮੁਸ਼ਕਲਾਂ ਲਈ ਸਭ ਤੋਂ ਪਹਿਲਾਂ ਸਾਡੇ ’ਤੇ ਭਰੋਸਾ ਕਰਨ। ਸਾਡਾ ਮਕਸਦ ਤੁਹਾਡਾ ਮੁਨਾਫ਼ਾ ਵਧਾਉਣ ਵਿੱਚ ਮਦਦ ਕਰਨਾ ਹੈ, ਪਰ ਤੁਹਾਡੇ ਲੋਕਾਂ ਦੀ ਭਲਾਈ ਅਤੇ ਤਰੱਕੀ ਨੂੰ ਪਹਿਲ ਦੇ ਕੇ।
ਅੰਕੜਿਆਂ ਤੋਂ ਸ਼ੁਰੂ
ਤੁਹਾਡੀਆਂ ਇੰਸਪੈਕਸ਼ਨ ਰਿਪੋਰਟਾਂ, ਵਿਕਰੀ ਦੇ ਅੰਕੜੇ ਅਤੇ ਕੰਮ ਨੂੰ ਲੱਗਦਾ ਸਮਾਂ, ਇਹਨਾਂ ਨੂੰ ਅਸੀਂ ਅਜਿਹੀ ਸਮਝ ਵਿੱਚ ਬਦਲਦੇ ਹਾਂ ਜਿਸ ’ਤੇ ਤੁਸੀਂ ਕਦਮ ਚੁੱਕ ਸਕੋ। ਲੰਮੀਆਂ ਰਿਪੋਰਟਾਂ ਦੀ ਥਾਂ ਸੌਖੇ ਚਾਰਟ ਦਿਖਾਉਂਦੇ ਹਾਂ।
ਕੰਪਨੀ ਦੇ ਨਾਪ ਦਾ ਟੂਲ
ਹਰ ਹੱਲ ਤੁਹਾਡੇ ਆਕਾਰ, ਫਲੀਟ ਜਾਂ ਟੀਮ, ਅਤੇ ਜੇਬ ਦੇ ਹਿਸਾਬ ਨਾਲ ਬਣਦਾ ਹੈ। ਜਿੱਥੇ ਸਪ੍ਰੈਡਸ਼ੀਟ ਅਤੇ ਪੱਕੀ ਰੁਟੀਨ ਨਾਲ ਕੰਮ ਸਰ ਜਾਵੇ, ਉੱਥੇ ਉਲਝਿਆ ਹੋਇਆ ਸਾਫਟਵੇਅਰ ਨਹੀਂ ਵੇਚਦੇ।
ਤੁਹਾਡੀ ਟੀਮ ਦਾ ਹਿੱਸਾ ਬਣ ਕੇ
ਡਰਾਈਵਰਾਂ ਅਤੇ ਮੂਹਰਲੀ ਕਤਾਰ ਦੇ ਸਟਾਫ਼ ਤੋਂ ਲੈ ਕੇ ਮਾਲਕਾਂ ਤੱਕ, ਸਭ ਨੂੰ ਨਾਲ ਲੈਂਦੇ ਹਾਂ, ਤਾਂ ਜੋ ਬਦਲਾਅ ਸਭ ਦੀ ਮਰਜ਼ੀ ਨਾਲ ਹੋਵੇ। ਕੰਮ ਤੁਹਾਡੀ ਥਾਂ ’ਤੇ, ਔਨਲਾਈਨ, ਜਾਂ ਦੋਵੇਂ।
ਕੰਮ ਸੌਂਪ ਕੇ ਵੀ ਨਾਲ
ਨਿਯਮ ਬਦਲਦੇ ਹਨ, ਮਾਰਕੀਟ ਬਦਲਦੀ ਹੈ, ਨਵੇਂ ਆਈਡੀਆ ਆਉਂਦੇ ਹਨ। ਇਸ ਲਈ ਅਸੀਂ ਬਾਅਦ ਵਿੱਚ ਵੀ ਸਾਥ ਦਿੰਦੇ ਹਾਂ: ਮੀਟਿੰਗਾਂ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਕੰਮ ਕਿੰਨਾ ਅੱਗੇ ਵਧਿਆ, ਤਾਂ ਜੋ ਨਤੀਜੇ ਟਿਕੇ ਰਹਿਣ।
ਜਿੱਥੇ ਅਸੀਂ ਬੋਲੇ ਅਤੇ ਸਿਖਾਇਆ

CTOA ਇੰਡਸਟਰੀ ਸੈਸ਼ਨ ਵਿੱਚ ਪੈਨਲ ਚਰਚਾ
Canada Truck Operators Association ਨੇ ਮਾਂਟਰੀਅਲ ਵਿੱਚ ਇੰਡਸਟਰੀ ਦੇ 600 ਤੋਂ ਵੱਧ ਆਗੂਆਂ ਅਤੇ ਸਰਕਾਰੀ ਨੀਤੀਆਂ ਬਣਾਉਣ ਵਾਲਿਆਂ ਨੂੰ ਇਕੱਠਾ ਕੀਤਾ। ਗੱਲ ਸੇਫਟੀ, ਕੰਪਲਾਇੰਸ, ਅਤੇ ਸਪਲਾਈ ਚੇਨ ਨੂੰ ਝਟਕੇ ਝੱਲਣ ਜੋਗਾ ਬਣਾਉਣ ਬਾਰੇ ਹੋਈ। ਵਿਜੇ ਜੋਸ਼ੀ ਇਸ ਪੈਨਲ ਚਰਚਾ ਵਿੱਚ ਸ਼ਾਮਲ ਸਨ।

ਸੈਮੀਨਾਰ: “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ”
Phoenix ਨੇ ਡੌਰਵਲ ਦੇ Hampton Inn & Suites ਵਿੱਚ ਛੋਟੀਆਂ ਟਰੱਕਿੰਗ ਕੰਪਨੀਆਂ ਨੂੰ ਸੱਦਿਆ। ਵਿਜੇ ਜੋਸ਼ੀ ਨੇ ਸੈਮੀਨਾਰ ਅਤੇ ਖੁੱਲ੍ਹੇ ਸਵਾਲ-ਜਵਾਬ ਚਲਾਏ। ਗੱਲ ਟੈਰਿਫਾਂ, ਬਾਰਡਰ ਦੀ ਬੇਯਕੀਨੀ, ਵਧਦੇ ਖ਼ਰਚਿਆਂ ਅਤੇ ਸੇਫਟੀ ਕੰਪਲਾਇੰਸ ਬਾਰੇ ਹੋਈ।

CTOA ਵੱਲੋਂ ਸਨਮਾਨ
ਉਸੇ ਸੈਸ਼ਨ ਵਿੱਚ Canada Truck Operators Association ਨੇ ਚਰਚਾ ਵਿੱਚ ਵਿਜੇ ਜੋਸ਼ੀ ਦੇ ਯੋਗਦਾਨ ਲਈ ਉਹਨਾਂ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ।
30 ਮਿੰਟ ਦੀ ਮੀਟਿੰਗ ਬੁੱਕ ਕਰੋ।
ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।