3 ਨਵੰਬਰ 2025
ਕਿਤੇ ਤੁਸੀਂ ਲਾਲ ਵਿੱਚ ਤਾਂ ਨਹੀਂ? FMCSA ਦਾ Inspection Selection System
FMCSA ਦਾ ISS ਸਕੋਰ CSA ਦੇ ਅੰਕੜਿਆਂ ਤੋਂ ਕਿਵੇਂ ਬਣਦਾ ਹੈ, ਲਾਲ ਵਿੱਚ ਆਈ ਕੰਪਨੀ ਇੰਸਪੈਕਸ਼ਨਾਂ ਅਤੇ ਇੰਸ਼ੋਰੈਂਸ ਰਾਹੀਂ ਪੈਸੇ ਕਿਵੇਂ ਗੁਆਉਂਦੀ ਹੈ, ਅਤੇ ਸਕੋਰ ਚੜ੍ਹੇ ਤਾਂ ਕੀ ਕਰੀਏ।

Federal Motor Carrier Safety Administration (FMCSA) ਇਹ ਫ਼ੈਸਲਾ ਕਰਨ ਲਈ ਕਿ ਸੜਕ ਕਿਨਾਰੇ ਇੰਸਪੈਕਸ਼ਨ ਲਈ ਪਹਿਲਾਂ ਕਿਹੜੀਆਂ ਟਰੱਕਿੰਗ ਕੰਪਨੀਆਂ ਦੇ ਟਰੱਕ ਰੋਕਣੇ ਹਨ, Inspection Selection System (ISS) ਅਤੇ Compliance, Safety, Accountability (CSA) ਪ੍ਰੋਗਰਾਮ ਨੂੰ ਇਕੱਠਾ ਵਰਤਦੀ ਹੈ। ਉੱਚਾ ਸਕੋਰ ਤੁਹਾਨੂੰ ਕਿੰਨਾ ਮਹਿੰਗਾ ਪੈਂਦਾ ਹੈ, ਇਹ ਸਮਝਣ ਲਈ ਪਹਿਲਾਂ ਇਹ ਸਮਝੋ ਕਿ ਇਹ ਦੋਵੇਂ ਆਪਸ ਵਿੱਚ ਕਿਵੇਂ ਜੁੜੇ ਹਨ।
ਵਾਇਲੇਸ਼ਨਾਂ ਤੋਂ CSA ਸਕੋਰ ਤੱਕ
ਕੰਪਨੀ ਦਾ CSA ਸਕੋਰ ਉਹਨਾਂ ਵਾਇਲੇਸ਼ਨਾਂ ਤੋਂ ਬਣਦਾ ਹੈ ਜੋ ਉਸਦੇ ਡਰਾਈਵਰਾਂ ਨੂੰ ਮਿਲਦੀਆਂ ਹਨ, ਅਤੇ ਜੋ FMCSA ਦੇ Safety Measurement System (SMS) ਵਿੱਚ ਦਰਜ ਹੁੰਦੀਆਂ ਹਨ। ਵਾਇਲੇਸ਼ਨਾਂ ਸੱਤ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ Behavior Analysis and Safety Improvement Categories ਜਾਂ BASICs ਕਹਿੰਦੇ ਹਨ:
- ਲਾਪਰਵਾਹ ਡਰਾਈਵਿੰਗ (Unsafe Driving)
- ਗੱਡੀ ਦੀ ਮੇਨਟੇਨੈਂਸ (Vehicle Maintenance)
- ਹਾਰਜ਼ ਆਫ਼ ਸਰਵਿਸ (HOS)
- ਡਰਾਈਵਰ ਦੀ ਯੋਗਤਾ (Driver Fitness)
- ਡਰੱਗ ਅਤੇ ਅਲਕੋਹਲ (Drugs and Alcohol)
- ਖ਼ਤਰਨਾਕ ਸਮਾਨ (Hazmat)
- ਐਕਸੀਡੈਂਟ (Crash)
CSA ਸਕੋਰ ਦੀ ਤੁਲਨਾ ਉਹਨਾਂ ਕੰਪਨੀਆਂ ਨਾਲ ਹੁੰਦੀ ਹੈ ਜਿਨ੍ਹਾਂ ਦਾ ਆਕਾਰ ਅਤੇ ਇੰਸਪੈਕਸ਼ਨਾਂ ਦੀ ਗਿਣਤੀ ਤੁਹਾਡੇ ਵਰਗੀ ਹੋਵੇ। ਜਦੋਂ ਕਿਸੇ BASIC ਵਿੱਚ ਸਕੋਰ ਹੱਦ ਤੋਂ ਟੱਪ ਜਾਵੇ, ਤਾਂ ਉਸ ਹਿੱਸੇ ’ਤੇ ਅਲਰਟ ਲੱਗ ਜਾਂਦਾ ਹੈ।
CSA ਤੋਂ ISS ਤੱਕ
ਕੰਪਨੀ ਦਾ ISS ਸਕੋਰ ਉਸਦੇ CSA ਸਕੋਰਾਂ ਅਤੇ ਹਰ BASIC ਵਿੱਚ ਲੱਗੇ ਅਲਰਟਾਂ ਨਾਲ ਜੁੜਿਆ ਹੁੰਦਾ ਹੈ। ISS ਸਕੋਰ 0 ਤੋਂ 100 ਤੱਕ ਹੁੰਦਾ ਹੈ। ਸਕੋਰ ਜਿੰਨਾ ਉੱਚਾ, ਕੰਪਨੀ ਦੇ ਡਰਾਈਵਰਾਂ ਨੂੰ ਇੰਸਪੈਕਸ਼ਨ ਲਈ ਰੋਕੇ ਜਾਣ ਦਾ ਓਨਾ ਹੀ ਵੱਧ ਚਾਂਸ। ਇਸਨੂੰ ਹਰ ਕੰਪਨੀ ’ਤੇ ਲੱਗੀ ਟ੍ਰੈਫਿਕ ਲਾਈਟ ਸਮਝੋ: ਹਰੀ, ਪੀਲੀ ਜਾਂ ਲਾਲ।
- 75–100 ਇੰਸਪੈਕਸ਼ਨ ਟਰੱਕ ਨੂੰ ਇੰਸਪੈਕਸ਼ਨ ਲਈ ਰੋਕਿਆ ਜਾਣਾ ਚਾਹੀਦਾ ਹੈ।
- 50–74 ਵਿਕਲਪਿਕ ਟਰੱਕ ਨੂੰ ਇੰਸਪੈਕਸ਼ਨ ਲਈ ਰੋਕਣਾ ਜਾਂ ਨਾ ਰੋਕਣਾ ਇੰਸਪੈਕਟਰ ’ਤੇ ਹੈ।
- 1–49 ਪਾਸ ਟਰੱਕ ਨੂੰ ਇੰਸਪੈਕਸ਼ਨ ਲਈ ਰੋਕਣ ਦੀ ਲੋੜ ਨਹੀਂ।
ਸਕੋਰ ਦੇ ਹਿੱਸੇ: FMCSA Inspection Selection System।
ਲਾਲ ਵਿੱਚ ਹੋਣਾ ਜੇਬ ’ਤੇ ਕਿਉਂ ਭਾਰੀ ਪੈਂਦਾ ਹੈ
- ਵੱਧ ਇੰਸਪੈਕਸ਼ਨਾਂ। ਲਾਲ ਵਿੱਚ ਆਈ ਕੰਪਨੀ ਦੇ ਡਰਾਈਵਰ ਦੂਜੀਆਂ ਕੰਪਨੀਆਂ ਦੇ ਡਰਾਈਵਰਾਂ ਨਾਲੋਂ ਵੱਧ ਵਾਰ ਇੰਸਪੈਕਸ਼ਨ ਲਈ ਰੋਕੇ ਜਾਂਦੇ ਹਨ। ਹਰ ਇੰਸਪੈਕਸ਼ਨ ਸਮਾਂ ਖਾਂਦੀ ਹੈ, ਅਤੇ ਇਹ ਦੇਰੀਆਂ ਜੁੜ ਕੇ ਅਸਲ ਪੈਸੇ ਦਾ ਨੁਕਸਾਨ ਬਣ ਜਾਂਦੀਆਂ ਹਨ।
- ਇੰਸ਼ੋਰੈਂਸ। ਰਿਨਿਊਅਲ ਵੇਲੇ ਇੰਸ਼ੋਰੈਂਸ ਕੰਪਨੀਆਂ ISS ਸਕੋਰ ਨੂੰ ਕੰਪਨੀ ਦੀ ਸੇਫਟੀ ਅਤੇ ਕੰਪਲਾਇੰਸ ਪਰਖਣ ਦੇ ਇੱਕ ਮਾਪਦੰਡ ਵਜੋਂ ਵਰਤਦੀਆਂ ਹਨ। ਆਮ ਤੌਰ ’ਤੇ ਸਕੋਰ ਉੱਚਾ ਹੋਵੇ ਤਾਂ ਪ੍ਰੀਮੀਅਮ ਵੀ ਉੱਚਾ ਹੁੰਦਾ ਹੈ।
ਹੁਣ ਕੀ ਕਰੀਏ
ਜਿਸ ਟਰੱਕਿੰਗ ਕੰਪਨੀ ਦਾ ISS ਸਕੋਰ 75 ਤੋਂ ਉੱਪਰ ਹੈ, ਉਸਨੂੰ ਗੰਭੀਰਤਾ ਨਾਲ ਦੇਖਣਾ ਚਾਹੀਦਾ ਹੈ ਕਿ ਕਮਜ਼ੋਰ ਸੇਫਟੀ ਅਤੇ ਕੰਪਲਾਇੰਸ ਰਿਕਾਰਡ ਦੇ ਪਿੱਛੇ ਵਜ੍ਹਾ ਕੀ ਹੈ, ਅਤੇ ਪੂਰੀ ਰਿਸਕ ਅਸੈਸਮੈਂਟ ਕਰਵਾਉਣੀ ਚਾਹੀਦੀ ਹੈ। ਜੋ ਕੰਪਨੀ ਹਰੇ ਤੋਂ ਪੀਲੇ ਵਿੱਚ ਆ ਗਈ ਹੈ, ਉਹ ਗੱਲ ਹੋਰ ਵਿਗੜਨ ਤੋਂ ਪਹਿਲਾਂ ਲੱਭੇ ਕਿ ਸਕੋਰ ਡਿੱਗਿਆ ਕਿਉਂ।
Phoenix ਦੀ ਰਿਸਕ ਅਸੈਸਮੈਂਟ ਤੁਹਾਡੇ SMS ਅੰਕੜੇ, CVOR ਅਤੇ PEVL ਰਿਕਾਰਡ ਨਾਲ-ਨਾਲ ਰੱਖ ਕੇ ਪੜ੍ਹਦੀ ਹੈ, ਅਤੇ ਸੌਖੇ ਚਾਰਟਾਂ ਵਿੱਚ ਦਿਖਾਉਂਦੀ ਹੈ ਕਿ ਸਕੋਰ ਕਿੱਥੋਂ ਬਣ ਰਿਹਾ ਹੈ ਅਤੇ ਪਹਿਲਾਂ ਕੀ ਠੀਕ ਕਰਨਾ ਹੈ।
ਅਸੀਂ ਤੁਹਾਡੇ ਬ੍ਰੋਕਰ ਨਾਲ ਮਿਲ ਕੇ ਕੰਮ ਕਰਦੇ ਹਾਂ। ਰੇਟਿੰਗ ਸਿਰਫ਼ ਰੈਗੂਲੇਟਰ ਦਿੰਦਾ ਹੈ, ਅਤੇ ਪ੍ਰੀਮੀਅਮ ਸਿਰਫ਼ ਇੰਸ਼ੋਰੈਂਸ ਕੰਪਨੀ ਤੈਅ ਕਰਦੀ ਹੈ।