30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

ਪ੍ਰੋਫੈਸ਼ਨਲ ਵੈੱਬਸਾਈਟਾਂ

ਵੈੱਬਸਾਈਟ ਜੋ ਕੰਮ ਲਿਆਵੇ, ਅਤੇ ਉਸਨੂੰ ਸਾਂਭਣ ਵਾਲਾ ਬੰਦਾ ਵੀ ਨਾਲ ਹੋਵੇ।

ਲੋਕ ਅਕਸਰ ਤੁਹਾਡੀ ਵੈੱਬਸਾਈਟ ਤੋਂ ਹੀ ਤੁਹਾਨੂੰ ਲੱਭਦੇ ਅਤੇ ਪਰਖਦੇ ਹਨ। ਕਈ ਵਾਰ ਗਾਹਕ ਨਾਲ ਪਹਿਲੀ ਗੱਲ ਵੀ ਉੱਥੇ ਹੀ ਹੁੰਦੀ ਹੈ। ਪਹਿਲਾਂ ਅਸੀਂ ਮਿੱਥਦੇ ਹਾਂ ਕਿ ਸਾਈਟ ਤੋਂ ਕੀ ਕੰਮ ਲੈਣਾ ਹੈ। ਫਿਰ ਸਾਡੀ ਟੀਮ ਇਸਨੂੰ ਅੰਗਰੇਜ਼ੀ ਅਤੇ ਫ਼ਰੈਂਚ ਵਿੱਚ ਬਣਾਉਂਦੀ ਹੈ। ਚਾਲੂ ਹੋਣ ਤੋਂ ਬਾਅਦ ਵੀ ਅਸੀਂ ਨਾਲ ਰਹਿੰਦੇ ਹਾਂ, ਤਾਂ ਜੋ ਸਾਈਟ ਅੱਪ-ਟੂ-ਡੇਟ ਅਤੇ ਸੁਰੱਖਿਅਤ ਰਹੇ, ਅਤੇ ਤੁਹਾਡੇ ਲਈ ਕੰਮ ਕਰਦੀ ਰਹੇ।

ਇਹ ਕੰਮ ਕਿਸ ਲਈ ਹੈ

  • ਸਾਈਟ ਦੇਖਣ ਨੂੰ ਠੀਕ ਹੈ, ਪਰ ਪੁੱਛਗਿੱਛ ਬਹੁਤ ਘੱਟ ਆਉਂਦੀ ਹੈ
  • ਸਾਈਟ ਨੂੰ ਅਜਿਹੀ ਫ਼ਰੈਂਚ ਅਤੇ ਅੰਗਰੇਜ਼ੀ ਚਾਹੀਦੀ ਹੈ ਜੋ ਕਿਊਬੈਕ ਦੀਆਂ ਸ਼ਰਤਾਂ ਪੂਰੀਆਂ ਕਰੇ
  • ਸਾਈਟ ਨੂੰ ਕੋਈ ਅੱਪਡੇਟ ਨਹੀਂ ਕਰਦਾ, ਕਿਉਂਕਿ ਕਿਸੇ ਨੂੰ ਆਉਂਦਾ ਹੀ ਨਹੀਂ
ਆਪਣੀ ਵੈੱਬਸਾਈਟ ਬਾਰੇ ਗੱਲ ਕਰੋ

ਅਸੀਂ ਕੀ ਕਰਦੇ ਹਾਂ

  1. ਪੰਨਿਆਂ ਤੋਂ ਪਹਿਲਾਂ ਸੋਚ

    ਪਹਿਲਾਂ ਮਿੱਥਦੇ ਹਾਂ ਕਿ ਸਾਈਟ ਤੋਂ ਕੀ ਕੰਮ ਲੈਣਾ ਹੈ, ਇਹ ਕਿਸ ਲਈ ਹੈ, ਅਤੇ ਆਉਣ ਵਾਲੇ ਨੇ ਕੀ ਕਰਨਾ ਹੈ। ਪੰਨੇ ਇਸੇ ਹਿਸਾਬ ਨਾਲ ਬਣਦੇ ਹਨ।

  2. ਤੁਹਾਡੇ ਗਾਹਕਾਂ ਲਈ ਡਿਜ਼ਾਈਨ ਅਤੇ ਲਿਖਤ

    ਹਰ ਪੰਨੇ ਦਾ ਡਿਜ਼ਾਈਨ, ਲਿਖਤ ਅਤੇ ਜਾਂਚ ਸਾਡੀ ਟੀਮ ਆਪ ਕਰਦੀ ਹੈ, ਤਾਂ ਜੋ ਸਾਈਟ ਤੁਹਾਡੀ ਆਪਣੀ ਬੋਲੀ ਬੋਲੇ ਅਤੇ ਹਰ ਫ਼ੋਨ ’ਤੇ ਠੀਕ ਚੱਲੇ।

  3. ਦੋ ਭਾਸ਼ਾਵਾਂ, ਲੱਭਣ ਵਿੱਚ ਸੌਖੀ, ਹਿਸਾਬ ਵਾਲੀ

    ਫ਼ਰੈਂਚ ਅਤੇ ਅੰਗਰੇਜ਼ੀ ਸ਼ੁਰੂ ਤੋਂ ਹੀ ਅੰਦਰ। ਲੋਕਲ ਸਰਚ ਵਿੱਚ ਦਿਸਣਾ, ਛੇਤੀ ਖੁੱਲ੍ਹਣਾ, ਪੁੱਛਗਿੱਛ ਦੇ ਫਾਰਮ, ਅਤੇ ਅਜਿਹੇ ਅੰਕੜੇ ਜੋ ਦਿਖਾਉਣ ਕਿ ਪੁੱਛਗਿੱਛ ਕਿੱਥੋਂ ਆ ਰਹੀ ਹੈ।

  4. ਲਗਾਤਾਰ ਸਾਂਭ-ਸੰਭਾਲ

    ਅੱਪਡੇਟ, ਸਕਿਉਰਿਟੀ, ਬੈਕਅੱਪ, ਨਵੇਂ ਪੰਨੇ, ਅਤੇ ਹਰ ਮਹੀਨੇ ਅੰਕੜਿਆਂ ’ਤੇ ਨਜ਼ਰ। ਕਿਸੇ ਹੈਲਪ ਸੈਂਟਰ ਦੀ ਥਾਂ ਤੁਹਾਡੇ ਕੋਲ ਫ਼ੋਨ ਕਰਨ ਲਈ ਇੱਕ ਪੱਕਾ ਬੰਦਾ ਹੁੰਦਾ ਹੈ।

ਜਿਹੜੀ ਵੈੱਬਸਾਈਟ ਕੰਮ ਲਿਆਉਂਦੀ ਹੈ, ਉਹ ਪਹਿਲਾਂ ਸੋਚ ਕੇ ਪਲਾਨ ਹੁੰਦੀ ਹੈ, ਫਿਰ ਧਿਆਨ ਨਾਲ ਬਣਦੀ ਹੈ, ਅਤੇ ਚਾਲੂ ਹੋਣ ਤੋਂ ਬਾਅਦ ਵੀ ਸਾਂਭੀ ਜਾਂਦੀ ਹੈ।

  1. 01ਜਾਂਚ
  2. 02ਪਲਾਨ
  3. 03ਕੰਮ ਲਾਗੂ
  4. 04ਨਜ਼ਰ ਰੱਖਣਾ
ਹਰ ਕੰਮ ਪਹਿਲਾਂ ਪੂਰੀ ਜਾਂਚ ਨਾਲ ਸ਼ੁਰੂ ਹੁੰਦਾ ਹੈ।

ਤੁਹਾਡੇ ਹੱਥ ਕੀ ਆਉਂਦਾ ਹੈ

  • ਸਾਈਟ ਦਾ ਪਲਾਨ: ਟੀਚੇ, ਕਿਸ ਲਈ ਹੈ, ਅਤੇ ਪੰਨਿਆਂ ਦਾ ਢਾਂਚਾ
  • ਤੁਹਾਡੇ ਲਈ ਖ਼ਾਸ ਡਿਜ਼ਾਈਨ ਕੀਤੀ, ਫ਼ੋਨ ਨੂੰ ਪਹਿਲ ਦੇਣ ਵਾਲੀ ਵੈੱਬਸਾਈਟ, ਅੰਗਰੇਜ਼ੀ ਅਤੇ ਫ਼ਰੈਂਚ ਵਿੱਚ
  • ਲੋਕਲ ਸਰਚ (SEO) ਦੀ ਸੈਟਿੰਗ, ਅਤੇ ਚੰਗੀ ਤਰਤੀਬ ਨਾਲ ਲੱਗੀ ਸਮੱਗਰੀ
  • ਸੰਪਰਕ ਅਤੇ ਪੁੱਛਗਿੱਛ ਦੇ ਫਾਰਮ, ਤੁਹਾਡੀ ਈਮੇਲ ਜਾਂ CRM ਨਾਲ ਜੁੜੇ
  • ਅੰਕੜਿਆਂ ਦਾ ਸਿਸਟਮ ਅਤੇ ਹਰ ਮਹੀਨੇ ਇੱਕ ਸੌਖੀ ਰਿਪੋਰਟ
  • ਲਗਾਤਾਰ ਸਾਂਭ-ਸੰਭਾਲ, ਅੱਪਡੇਟ ਅਤੇ ਮਦਦ

ਆਮ ਸਵਾਲ

ਕੋਈ ਟੈਂਪਲੇਟ ਜਾਂ ਸਸਤੀ ਜਿਹੀ ਸਾਈਟ ਕਿਉਂ ਨਾ ਲੈ ਲਈਏ?

ਜੇ ਛੇਤੀ ਨਾਲ ਬਸ ਔਨਲਾਈਨ ਹੋਣਾ ਹੈ, ਤਾਂ ਟੈਂਪਲੇਟ ਨਾਲ ਵੀ ਸਰ ਸਕਦਾ ਹੈ। ਪਰ ਉਸ ਵਿੱਚ ਕਈ ਗੱਲਾਂ ਨਹੀਂ ਹੁੰਦੀਆਂ: ਸੋਚ-ਸਮਝ ਕੇ ਬਣਿਆ ਪਲਾਨ, ਤੁਹਾਡੇ ਲਈ ਖ਼ਾਸ ਡਿਜ਼ਾਈਨ, ਦੋ ਭਾਸ਼ਾਵਾਂ ਦਾ ਢਾਂਚਾ, ਸਰਚ ਵਿੱਚ ਦਿਸਣਾ, ਅਤੇ ਕੋਈ ਬੰਦਾ ਜੋ ਸਾਈਟ ਸਾਂਭੇ ਅਤੇ ਕੁਝ ਰੁਕ ਜਾਵੇ ਤਾਂ ਫ਼ੋਨ ਚੁੱਕੇ।

ਕੀ ਮੇਰੀ ਵੈੱਬਸਾਈਟ ਫ਼ਰੈਂਚ ਵਿੱਚ ਹੋਣੀ ਜ਼ਰੂਰੀ ਹੈ?

ਜੇ ਤੁਹਾਡਾ ਕਾਰੋਬਾਰ ਕਿਊਬੈਕ ਵਿੱਚ ਹੈ, ਤਾਂ Charter of the French Language ਮੁਤਾਬਕ ਤੁਹਾਡੀ ਕਾਰੋਬਾਰੀ ਵੈੱਬਸਾਈਟ ਫ਼ਰੈਂਚ ਵਿੱਚ ਹੋਣੀ ਚਾਹੀਦੀ ਹੈ। ਫ਼ਰੈਂਚ ਵਾਲਾ ਹਿੱਸਾ ਵੀ ਅੰਗਰੇਜ਼ੀ ਜਿੰਨਾ ਹੀ ਪੂਰਾ ਅਤੇ ਲੱਭਣ ਵਿੱਚ ਸੌਖਾ ਹੋਣਾ ਚਾਹੀਦਾ ਹੈ। ਅਸੀਂ ਸ਼ੁਰੂ ਤੋਂ ਇਸੇ ਹਿਸਾਬ ਨਾਲ ਬਣਾਉਂਦੇ ਹਾਂ।

ਵੈੱਬਸਾਈਟ ਕਿੰਨੇ ਦੀ ਪੈਂਦੀ ਹੈ?

ਇਹ ਸਾਈਟ ਦੇ ਆਕਾਰ, ਭਾਸ਼ਾਵਾਂ ਅਤੇ ਉਸ ਵਿੱਚ ਕੀ-ਕੀ ਚਾਹੀਦਾ ਹੈ, ਇਸ ’ਤੇ ਨਿਰਭਰ ਕਰਦਾ ਹੈ। ਥੋੜ੍ਹੀ ਜਿਹੀ ਗੱਲਬਾਤ ਤੋਂ ਬਾਅਦ ਅਸੀਂ ਤੁਹਾਡੇ ਨਾਲ ਕੰਮ ਮਿੱਥਦੇ ਹਾਂ, ਅਤੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਸਾਫ਼ ਕੀਮਤ ਦੱਸ ਦਿੰਦੇ ਹਾਂ।

ਸਾਈਟ ਚਾਲੂ ਹੋਣ ਤੋਂ ਬਾਅਦ ਕੀ ਹੁੰਦਾ ਹੈ?

ਕਈ ਸਾਈਟਾਂ ਇੱਥੇ ਹੀ ਖੜ੍ਹ ਜਾਂਦੀਆਂ ਹਨ। ਮਹੀਨਾਵਾਰ ਸਾਥ ਨਾਲ ਅਸੀਂ ਸਾਈਟ ਨੂੰ ਅੱਪਡੇਟ ਅਤੇ ਸੁਰੱਖਿਅਤ ਰੱਖਦੇ ਹਾਂ, ਲਗਾਤਾਰ ਬਿਹਤਰ ਕਰਦੇ ਹਾਂ, ਅਤੇ ਦੱਸਦੇ ਰਹਿੰਦੇ ਹਾਂ ਕਿ ਇਹ ਕੀ ਲਿਆ ਰਹੀ ਹੈ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।