30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

ਮਾਰਕੀਟਿੰਗ

ਥਾਂ-ਥਾਂ ਖਿੱਲਰੀ ਮਾਰਕੀਟਿੰਗ ਨੂੰ ਇੱਕ ਪਲਾਨ ਵਿੱਚ ਬੰਨ੍ਹੋ, ਜਿਸਦਾ ਪੂਰਾ ਹਿਸਾਬ ਰਹੇ।

ਬਹੁਤੇ ਛੋਟੇ ਕਾਰੋਬਾਰਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮਾਰਕੀਟਿੰਗ ਕੰਮ ਕਰ ਰਹੀ ਹੈ ਜਾਂ ਨਹੀਂ। ਸੋ ਜਾਂ ਤਾਂ ਉਹ ਇਸ ’ਤੇ ਘੱਟ ਲਾਉਂਦੇ ਹਨ, ਜਾਂ ਥੋੜ੍ਹਾ-ਥੋੜ੍ਹਾ ਸਭ ਕੁਝ ਕਰਕੇ ਦੇਖਦੇ ਹਨ। ਅਸੀਂ ਤੁਹਾਡੇ ਗਾਹਕਾਂ ਅਤੇ ਟੀਚਿਆਂ ਤੋਂ ਸ਼ੁਰੂ ਕਰਦੇ ਹਾਂ, ਇੱਕ ਜੁੜਿਆ ਹੋਇਆ ਪਲਾਨ ਬਣਾਉਂਦੇ ਹਾਂ, ਅਤੇ ਹਿਸਾਬ ਰੱਖਦੇ ਹਾਂ ਕਿ ਉਹ ਕੀ ਮੋੜ ਕੇ ਲਿਆਉਂਦਾ ਹੈ।

ਇਹ ਕੰਮ ਕਿਸ ਲਈ ਹੈ

  • ਮਾਰਕੀਟਿੰਗ ’ਤੇ ਪੈਸੇ ਲਾਉਂਦੇ ਹੋ, ਪਰ ਦੱਸ ਨਹੀਂ ਸਕਦੇ ਕਿ ਮੁੜ ਕੇ ਕੀ ਆਇਆ
  • ਕਈ ਤਰੀਕੇ ਅਜ਼ਮਾ ਲਏ, ਪਰ ਉਹਨਾਂ ਨੂੰ ਜੋੜਨ ਵਾਲਾ ਕੋਈ ਪਲਾਨ ਨਹੀਂ
  • ਤੁਹਾਡੀ ਮਾਰਕੀਟ ਜਾਂ ਗਾਹਕ ਤੁਹਾਡੀ ਗੱਲ ਨਾਲੋਂ ਤੇਜ਼ ਬਦਲ ਰਹੇ ਹਨ
ਬਿਜ਼ਨਸ ਜਾਂਚ ਕਰੋ

ਅਸੀਂ ਕੀ ਕਰਦੇ ਹਾਂ

  1. ਡੂੰਘੀ ਖੋਜ

    ਤੁਹਾਡੀ ਲਾਈਨ ਦਾ ਕੰਮ, ਮੁਕਾਬਲਾ, ਲੋਕਾਂ ਦਾ ਮਿਜ਼ਾਜ ਅਤੇ ਗਾਹਕ, ਚਾਰੇ ਚੰਗੀ ਤਰ੍ਹਾਂ ਖੰਗਾਲਦੇ ਹਾਂ, ਤਾਂ ਜੋ ਕੋਈ ਗੱਲ ਅਣਜਾਣੀ ਨਾ ਰਹੇ। ਨਤੀਜਾ: ਸਾਫ਼ ਤਸਵੀਰ ਕਿ ਤੁਹਾਡੇ ਗਾਹਕ ਕੌਣ ਹਨ ਅਤੇ ਅੱਗੇ ਉਹਨਾਂ ਨੂੰ ਕੀ ਚਾਹੀਦਾ ਹੈ।

  2. ਗਾਹਕਾਂ ਦੀ ਵੰਡ ਅਤੇ ਸੋਚ

    ਗਾਹਕਾਂ ਨੂੰ ਗਰੁੱਪਾਂ ਵਿੱਚ ਵੰਡਣਾ, ਮਾਰਕੀਟ ਵਿੱਚ ਤੁਹਾਡੀ ਥਾਂ ਮਿੱਥਣਾ, ਅਤੇ ਗੱਲ ਕਿਵੇਂ ਕਹਿਣੀ ਹੈ, ਸਭ ਤੁਹਾਡੇ ਕਾਰੋਬਾਰੀ ਟੀਚਿਆਂ ਨਾਲ ਜੁੜਿਆ। ਅਸੀਂ ਇਹ ਨਹੀਂ ਪੁੱਛਦੇ ਕਿ “ਤੁਹਾਡੇ ਕਾਰੋਬਾਰ ਦਾ ਅਗਲਾ ਕਦਮ ਕੀ ਹੈ?” ਅਸੀਂ ਵਾਰ-ਵਾਰ ਪੁੱਛਦੇ ਹਾਂ: “ਤੁਹਾਡੇ ਗਾਹਕ ਨੂੰ ਅੱਗੇ ਕੀ ਚਾਹੀਦਾ ਹੈ?”

  3. ਸਾਲ ਦਾ ਪਲਾਨ

    ਕੈਂਪੇਨਾਂ ਅਤੇ ਚੈਨਲਾਂ ਦਾ ਅਜਿਹਾ ਕੈਲੰਡਰ ਜੋ ਸੱਚਮੁੱਚ ਨਿਭ ਸਕੇ, ਤੁਹਾਡੇ ਬਜਟ ਅਤੇ ਟੀਮ ਦੇ ਹਿਸਾਬ ਨਾਲ। ਨਾਲ ਉਸਨੂੰ ਚਲਾਉਣ ਦੇ ਟੂਲ, ਸੋਸ਼ਲ ਮੀਡੀਆ ਅਤੇ ਈਮੇਲ ਤੋਂ ਲੈ ਕੇ ਸਰਚ ਤੱਕ।

  4. ਹਿਸਾਬ ਅਤੇ ਬਦਲਾਅ

    ਹਰ ਮਹੀਨੇ ਰਿਪੋਰਟ: ਕਿੰਨੇ ਲੋਕਾਂ ਤੱਕ ਪਹੁੰਚੇ, ਕਿੰਨੇ ਨਵੇਂ ਗਾਹਕ ਆਏ, ਅਤੇ ਲਾਇਆ ਪੈਸਾ ਕਿੰਨਾ ਮੁੜਿਆ। ਹਰ ਤਿੰਨ ਮਹੀਨੇ ਬਾਅਦ ਰੁਝਾਨਾਂ ’ਤੇ ਨਜ਼ਰ, ਤਾਂ ਜੋ ਛੇਤੀ ਰਾਹ ਬਦਲ ਸਕੋ। ਛੋਟੀ ਕੰਪਨੀ ਵੱਡੀ ਨਾਲੋਂ ਛੇਤੀ ਮੁੜ ਸਕਦੀ ਹੈ, ਅਤੇ ਅਸੀਂ ਇਸਦਾ ਫ਼ਾਇਦਾ ਲੈਂਦੇ ਹਾਂ।

ਅਸੀਂ ਪੰਜ ਹਿੱਸਿਆਂ ਦਾ ਸਕੋਰ ਕੱਢਦੇ ਹਾਂ, ਅਤੇ ਮਾਰਕੀਟਿੰਗ ਉਹਨਾਂ ਵਿੱਚੋਂ ਇੱਕ ਹੈ। ਕਾਰੋਬਾਰ ਓਨਾ ਹੀ ਤੇਜ਼ ਵਧਦਾ ਹੈ, ਜਿੰਨਾ ਉਸਦਾ ਸਭ ਤੋਂ ਕਮਜ਼ੋਰ ਹਿੱਸਾ ਵਧਣ ਦਿੰਦਾ ਹੈ।

48
  • 48 75 ਵਿੱਚੋਂ
  • ਟੀਚੇ ਤੇ ਦਿਸ਼ਾ11/15
  • ਕੰਮ ਦੇ ਤਰੀਕੇ9/15
  • ਰਿਸਕ12/15
  • ਮਾਰਕੀਟਿੰਗ6/15
  • ਨਵੇਂ ਆਈਡੀਆ10/15
Phoenix ਗ੍ਰੋਥ ਅਸੈਸਮੈਂਟ ਦੇ ਪੰਜ ਹਿੱਸੇ, ਹਰ ਇੱਕ 15 ਵਿੱਚੋਂ। ਇਹ ਨੰਬਰ ਸਿਰਫ਼ ਮਿਸਾਲ ਹਨ।

ਤੁਹਾਡੇ ਹੱਥ ਕੀ ਆਉਂਦਾ ਹੈ

  • ਗਾਹਕਾਂ ਅਤੇ ਮਾਰਕੀਟ ਦੀ ਸਮਝ ਬਾਰੇ ਰਿਪੋਰਟ
  • ਗਾਹਕਾਂ ਦੇ ਗਰੁੱਪ, ਅਤੇ ਮਾਰਕੀਟ ਵਿੱਚ ਤੁਹਾਡੀ ਥਾਂ ਬਾਰੇ ਇੱਕ ਸਾਫ਼ ਬਿਆਨ
  • ਗੱਲ ਕਿਵੇਂ ਕਹਿਣੀ ਹੈ, ਇਸਦਾ ਪਲਾਨ ਅਤੇ 12 ਮਹੀਨਿਆਂ ਦਾ ਮਾਰਕੀਟਿੰਗ ਕੈਲੰਡਰ
  • ਹਿਸਾਬ ਰੱਖਣ ਦਾ ਪਲਾਨ, ਸਿਰਫ਼ ਉਹਨਾਂ ਕੁਝ ਅੰਕੜਿਆਂ ਨਾਲ ਜੋ ਸੱਚਮੁੱਚ ਮਾਇਨੇ ਰੱਖਦੇ ਹਨ
  • ਹਰ ਮਹੀਨੇ ਰਿਪੋਰਟ, ਅਤੇ ਹਰ ਤਿੰਨ ਮਹੀਨੇ ਬਾਅਦ ਪਲਾਨ ’ਤੇ ਮੁੜ ਨਜ਼ਰ

ਆਮ ਸਵਾਲ

ਅਸੀਂ ਛੋਟੇ ਹਾਂ। ਕੀ ਸਾਨੂੰ ਸੱਚਮੁੱਚ ਮਾਰਕੀਟਿੰਗ ਪਲਾਨ ਚਾਹੀਦਾ ਹੈ?

ਫਿਰ ਤਾਂ ਹੋਰ ਵੀ ਜ਼ਿਆਦਾ। ਜਦੋਂ ਬਜਟ ਥੋੜ੍ਹਾ ਹੋਵੇ, ਤਾਂ ਟੁਕੜਿਆਂ ਵਿੱਚ ਕੀਤਾ ਕੰਮ ਉਹੀ ਪੈਸਾ ਖਾ ਜਾਂਦਾ ਹੈ ਜੋ ਤੁਹਾਡੇ ਕੋਲ ਹੈ। ਇੱਕ ਛੋਟਾ, ਸਾਫ਼ ਪਲਾਨ ਇਹ ਵੀ ਦੱਸਦਾ ਹੈ ਕਿ ਕੀ ਬੰਦ ਕਰਨਾ ਹੈ, ਸਿਰਫ਼ ਇਹ ਨਹੀਂ ਕਿ ਕੀ ਸ਼ੁਰੂ ਕਰਨਾ ਹੈ।

ਕੀ ਤੁਸੀਂ ਕੈਂਪੇਨਾਂ ਚਲਾਉਂਦੇ ਵੀ ਹੋ, ਜਾਂ ਸਿਰਫ਼ ਪਲਾਨ ਬਣਾਉਂਦੇ ਹੋ?

ਦੋਵੇਂ, ਜਿਵੇਂ ਤੁਹਾਨੂੰ ਲੋੜ ਹੋਵੇ। ਕੁਝ ਕਲਾਇੰਟ ਪਲਾਨ ਲੈ ਕੇ ਆਪ ਚਲਾਉਂਦੇ ਹਨ; ਕੁਝ ਮਹੀਨਾਵਾਰ ਸਾਥ ਲਈ ਸਾਨੂੰ ਨਾਲ ਰੱਖਦੇ ਹਨ।

ਕੀ ਤੁਸੀਂ ਫ਼ਰੈਂਚ ਵਿੱਚ ਕੰਮ ਕਰਦੇ ਹੋ?

ਹਾਂ। ਕਿਊਬੈਕ ਵਿੱਚ ਗਾਹਕਾਂ ਸਾਹਮਣੇ ਜਾਣ ਵਾਲੀ ਮਾਰਕੀਟਿੰਗ ਫ਼ਰੈਂਚ ਵਿੱਚ ਹੋਣੀ ਹੀ ਚਾਹੀਦੀ ਹੈ। ਇਸ ਲਈ ਅਸੀਂ ਦੋਵੇਂ ਭਾਸ਼ਾਵਾਂ ਸ਼ੁਰੂ ਤੋਂ ਹੀ ਪਲਾਨ ਵਿੱਚ ਰੱਖਦੇ ਹਾਂ, ਅਖੀਰ ਵਿੱਚ ਅਨੁਵਾਦ ਨਹੀਂ ਕਰਦੇ।

ਮਾਰਕੀਟ ਦੇ ਰੁਝਾਨਾਂ ਅਤੇ ਅੱਗੇ ਦੀ ਸੋਚ ਨੂੰ ਤੁਸੀਂ ਕਿਵੇਂ ਵਰਤਦੇ ਹੋ?

ਅਸੀਂ ਮਾਰਕੀਟ ਦੇ ਰੁਝਾਨ ਦੇਖਦੇ ਹਾਂ, ਤਾਂ ਜੋ ਤੁਹਾਡੇ ਗਾਹਕਾਂ ਦੀ ਅਗਲੀ ਮੁਸ਼ਕਲ ਪਹਿਲਾਂ ਹੀ ਭਾਂਪ ਸਕੀਏ, ਸਿਰਫ਼ ਪਿਛਲੀ ਦਾ ਜਵਾਬ ਨਾ ਦੇਈਏ। ਇਸੇ ਤਰ੍ਹਾਂ ਛੋਟੀ ਕੰਪਨੀ ਬਦਲਦੀ ਮਾਰਕੀਟ ਵਿੱਚ ਵੀ ਪਿੱਛੇ ਨਹੀਂ ਰਹਿੰਦੀ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।