30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

ਇੰਸ਼ੋਰੈਂਸ ਤਾਲਮੇਲ

ਰਿਨਿਊਅਲ ਆਵੇ, ਤਾਂ ਸੇਫਟੀ ਰਿਕਾਰਡ ਪੂਰਾ ਅਤੇ ਤਿਆਰ ਹੋਵੇ।

ਅੰਡਰਰਾਈਟਰ ਤੁਹਾਡਾ ਰਿਕਾਰਡ ਦੇਖਦਾ ਹੈ: ਇੰਸਪੈਕਸ਼ਨਾਂ, ਸਕੋਰ, ਕਲੇਮ, ਅਤੇ ਇਹਨਾਂ ਪਿੱਛੇ ਚੱਲਦੇ ਸੇਫਟੀ ਪ੍ਰੋਗਰਾਮ। ਅਸੀਂ ਇਹ ਰਿਕਾਰਡ ਤਰਤੀਬ ਨਾਲ ਲਾਉਂਦੇ ਹਾਂ, ਸਾਫ਼ ਸਮਝਾਉਂਦੇ ਹਾਂ, ਅਤੇ ਤੁਹਾਡੇ ਸੇਫਟੀ ਦੇ ਕੰਮ ਨੂੰ ਉਹਨਾਂ ਗੱਲਾਂ ਨਾਲ ਜੋੜਦੇ ਹਾਂ ਜੋ ਇੰਸ਼ੋਰੈਂਸ ਕੰਪਨੀ ਦੇਖਣਾ ਚਾਹੁੰਦੀ ਹੈ। ਇਹ ਸਭ ਤੁਹਾਡੇ ਬ੍ਰੋਕਰ ਨਾਲ ਮਿਲ ਕੇ ਹੁੰਦਾ ਹੈ। ਅਸੀਂ ਉਸਦੀ ਥਾਂ ਨਹੀਂ ਲੈਂਦੇ।

ਇਹ ਕੰਮ ਕਿਸ ਲਈ ਹੈ

  • ਅਗਲੇ ਚਾਰ ਮਹੀਨਿਆਂ ਵਿੱਚ ਰਿਨਿਊਅਲ ਹੈ
  • ਪ੍ਰੀਮੀਅਮ ਵਧ ਗਿਆ ਹੈ, ਅਤੇ ਸਮਝਣਾ ਹੈ ਕਿ ਕਿਉਂ ਅਤੇ ਹੁਣ ਕੀ ਕਰੀਏ
  • CVOR, PEVL ਜਾਂ CSA ਵਿੱਚ ਕੋਈ ਨਵੀਂ ਗੱਲ ਆਈ ਹੈ, ਜਿਸ ਬਾਰੇ ਇੰਸ਼ੋਰੈਂਸ ਕੰਪਨੀ ਜ਼ਰੂਰ ਪੁੱਛੇਗੀ
ਰਿਨਿਊਅਲ ਤੋਂ ਪਹਿਲਾਂ ਗੱਲ ਕਰੋ

ਅਸੀਂ ਕੀ ਕਰਦੇ ਹਾਂ

  1. 120 ਦਿਨ ਪਹਿਲਾਂ: ਰਿਕਾਰਡ ਇਕੱਠਾ ਕਰਨਾ

    ਤੁਹਾਡੇ ਲੌਸ ਰਨ, ਹਾਲ ਦੀਆਂ ਇੰਸਪੈਕਸ਼ਨਾਂ ਦੇ ਨਤੀਜੇ, ਅਤੇ ISS, CVOR, PEVL ਦੇ ਅੱਜ ਦੇ ਸਕੋਰ ਇਕੱਠੇ ਕਰਦੇ ਹਾਂ। ਫਿਰ ਇਹਨਾਂ ਨੂੰ ਉਸੇ ਨਜ਼ਰ ਨਾਲ ਪੜ੍ਹਦੇ ਹਾਂ ਜਿਵੇਂ ਅੰਡਰਰਾਈਟਰ ਪੜ੍ਹੇਗਾ।

  2. 90 ਦਿਨ ਪਹਿਲਾਂ: ਕਮੀਆਂ ਪੂਰੀਆਂ ਕਰਨਾ

    ਡਰਾਈਵਰ ਫਾਈਲਾਂ, ਮੇਨਟੇਨੈਂਸ ਰਿਕਾਰਡ, ਟ੍ਰੇਨਿੰਗ ਦੇ ਰਿਕਾਰਡ ਅਤੇ ਜੋ ਪਾਲਿਸੀਆਂ ਨਹੀਂ ਹਨ, ਸਭ ਪੂਰੇ ਕਰਦੇ ਹਾਂ। ਤਾਂ ਜੋ ਤੁਸੀਂ ਸੇਫਟੀ ਬਾਰੇ ਜੋ ਵੀ ਗੱਲ ਕਹੋ, ਉਸਦੇ ਪਿੱਛੇ ਕਾਗਜ਼ ਹੋਵੇ।

  3. 60 ਦਿਨ ਪਹਿਲਾਂ: ਲਿਖਤੀ ਸਾਰ ਤਿਆਰ ਕਰਨਾ

    ਤੁਹਾਡੇ ਸੇਫਟੀ ਪ੍ਰੋਗਰਾਮ ਦਾ ਛੋਟਾ ਲਿਖਤੀ ਸਾਰ: ਇਸ ਸਾਲ ਕੀ ਬਦਲਿਆ ਅਤੇ ਕਿਉਂ। ਇਹ ਤੁਹਾਡਾ ਬ੍ਰੋਕਰ ਅੰਡਰਰਾਈਟਰ ਨਾਲ ਗੱਲਬਾਤ ਵਿੱਚ ਲੈ ਕੇ ਜਾਂਦਾ ਹੈ।

  4. 30 ਦਿਨ ਪਹਿਲਾਂ: ਬ੍ਰੋਕਰ ਨਾਲ ਮਿਲ ਕੇ ਮੀਟਿੰਗ

    ਪ੍ਰੋਗਰਾਮ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਤੁਹਾਨੂੰ ਤਿਆਰ ਕਰਦੇ ਹਾਂ। ਜੇ ਤੁਸੀਂ ਚਾਹੋ, ਤਾਂ ਤੁਹਾਡੇ ਅਤੇ ਤੁਹਾਡੇ ਬ੍ਰੋਕਰ ਨਾਲ ਮੀਟਿੰਗ ਵਿੱਚ ਆਪ ਵੀ ਬੈਠਦੇ ਹਾਂ। ਰਿਨਿਊਅਲ ਤੋਂ ਬਾਅਦ ਨੋਟ ਕਰਦੇ ਹਾਂ ਕਿ ਇੰਸ਼ੋਰੈਂਸ ਕੰਪਨੀ ਨੇ ਕੀ-ਕੀ ਮੰਗਿਆ, ਅਤੇ ਉਹ ਅਗਲੇ ਸਾਲ ਦੇ ਪਲਾਨ ਵਿੱਚ ਪਾ ਦਿੰਦੇ ਹਾਂ।

ਰਿਨਿਊਅਲ ਦੀ ਤਿਆਰੀ 120 ਦਿਨ ਪਹਿਲਾਂ ਸ਼ੁਰੂ ਹੁੰਦੀ ਹੈ, ਉਸ ਹਫ਼ਤੇ ਨਹੀਂ ਜਦੋਂ ਕੋਟ ਆਉਣਾ ਹੁੰਦਾ ਹੈ।

  1. −120 ਦਿਨਲੌਸ ਰਨ ਅਤੇ ਸਕੋਰ ਕੱਢੋ
  2. −90 ਦਿਨਡਰਾਈਵਰ ਫਾਈਲਾਂ, ਮੇਨਟੇਨੈਂਸ ਪੂਰੀ ਕਰੋ
  3. −60 ਦਿਨਪੂਰਾ ਸੇਫਟੀ ਰਿਕਾਰਡ ਬ੍ਰੋਕਰ ਕੋਲ
  4. −30 ਦਿਨਬ੍ਰੋਕਰ ਨਾਲ ਅੰਡਰਰਾਈਟਰ ਦੀ ਮੀਟਿੰਗ
  5. ਰਿਨਿਊਅਲ
ਅਸੀਂ ਤੁਹਾਡੇ ਬ੍ਰੋਕਰ ਨਾਲ ਮਿਲ ਕੇ ਕੰਮ ਕਰਦੇ ਹਾਂ। ਇੰਸ਼ੋਰੈਂਸ ਅਸੀਂ ਨਹੀਂ ਵੇਚਦੇ।

ਤੁਹਾਡੇ ਹੱਥ ਕੀ ਆਉਂਦਾ ਹੈ

  • ਰਿਨਿਊਅਲ ਦੀ ਤਿਆਰੀ ਲਈ ਤੁਹਾਡੇ ਲੌਸ ਰਨ, ਇੰਸਪੈਕਸ਼ਨਾਂ ਅਤੇ ਸਕੋਰਾਂ ਦੀ ਜਾਂਚ
  • ਕਮੀਆਂ ਦੀ ਲਿਸਟ, ਹਰ ਕੰਮ ਦਾ ਜ਼ਿੰਮੇਵਾਰ ਬੰਦਾ ਅਤੇ ਤਾਰੀਖ, ਅਤੇ ਅਰਜ਼ੀ ਜਾਣ ਤੋਂ ਪਹਿਲਾਂ ਸਭ ਪੂਰਾ
  • ਤੁਹਾਡੇ ਬ੍ਰੋਕਰ ਲਈ ਸੇਫਟੀ ਪ੍ਰੋਗਰਾਮ ਦਾ ਲਿਖਤੀ ਸਾਰ ਅਤੇ ਪੂਰਾ ਵੇਰਵਾ
  • ਸਬੂਤਾਂ ਦੀ ਤਰਤੀਬ ਨਾਲ ਲੱਗੀ ਫਾਈਲ: ਪਾਲਿਸੀਆਂ, ਡਰਾਈਵਰ ਫਾਈਲਾਂ, ਮੇਨਟੇਨੈਂਸ ਅਤੇ ਟ੍ਰੇਨਿੰਗ ਦੇ ਰਿਕਾਰਡ
  • ਮੀਟਿੰਗ ਦੀ ਤਿਆਰੀ, ਅਤੇ ਬਾਅਦ ਵਿੱਚ ਗੱਲਬਾਤ ਜਿਸ ਤੋਂ ਅਗਲੇ ਸਾਲ ਦਾ ਸੇਫਟੀ ਪਲਾਨ ਬਣੇ

ਜੋ ਅਸੀਂ ਨਹੀਂ ਕਰਦੇ

  • ਅਸੀਂ ਇੰਸ਼ੋਰੈਂਸ ਬ੍ਰੋਕਰ ਜਾਂ ਏਜੰਟ ਨਹੀਂ ਹਾਂ। ਇੰਸ਼ੋਰੈਂਸ ਨਾ ਵੇਚਦੇ ਹਾਂ, ਨਾ ਕਰਵਾਉਂਦੇ ਹਾਂ, ਨਾ ਕੋਟ ਦਿੰਦੇ ਹਾਂ।
  • ਤੁਹਾਡੇ ਪ੍ਰੀਮੀਅਮ ਦੀ ਗੱਲਬਾਤ ਅਸੀਂ ਨਹੀਂ ਕਰਦੇ। ਪ੍ਰੀਮੀਅਮ ਸਿਰਫ਼ ਇੰਸ਼ੋਰੈਂਸ ਕੰਪਨੀ ਤੈਅ ਕਰਦੀ ਹੈ।
  • ਘੱਟ ਪ੍ਰੀਮੀਅਮ ਜਾਂ ਵਧੀਆ ਰੇਟਿੰਗ ਦਾ ਅਸੀਂ ਕੋਈ ਵਾਅਦਾ ਨਹੀਂ ਕਰਦੇ।
  • ਤੁਹਾਡੇ ਬ੍ਰੋਕਰ ਨੂੰ ਲਾਂਭੇ ਕਰਕੇ ਕੰਮ ਨਹੀਂ ਕਰਦੇ। ਉਸ ਨਾਲ ਮਿਲ ਕੇ ਕਰਦੇ ਹਾਂ।

ਆਮ ਸਵਾਲ

ਟਰੱਕਿੰਗ ਕੰਪਨੀ ਨੂੰ ਆਪਣੀ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨ ਲਈ ਮਦਦ ਦੀ ਕੀ ਲੋੜ?

ਬਹੁਤ ਸਾਰੀਆਂ ਛੋਟੀਆਂ ਕੰਪਨੀਆਂ ਕੰਮ ਤਾਂ ਸੇਫਟੀ ਨਾਲ ਕਰਦੀਆਂ ਹਨ, ਪਰ ਦਿਖਾ ਨਹੀਂ ਸਕਦੀਆਂ। ਫਾਈਲਾਂ ਅਧੂਰੀਆਂ, ਪਾਲਿਸੀਆਂ ਲਿਖੀਆਂ ਹੀ ਨਹੀਂ। ਇੰਸ਼ੋਰੈਂਸ ਕੰਪਨੀ ਨੂੰ ਬਸ ਸਕੋਰ ਅਤੇ ਕਲੇਮ ਦਿਸਦੇ ਹਨ। ਜੋ ਕੰਮ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਅਸੀਂ ਉਸਨੂੰ ਕਾਗਜ਼ਾਂ ਵਿੱਚ ਲਿਆਉਂਦੇ ਹਾਂ ਅਤੇ ਸਾਫ਼ ਪੇਸ਼ ਕਰਨ ਵਿੱਚ ਮਦਦ ਕਰਦੇ ਹਾਂ।

ਕੀ ਇੰਸ਼ੋਰੈਂਸ ਕੰਪਨੀਆਂ ISS ਸਕੋਰ ਦੇਖਦੀਆਂ ਹਨ?

ਰਿਨਿਊਅਲ ਵੇਲੇ ਇੰਸ਼ੋਰੈਂਸ ਕੰਪਨੀਆਂ ਤੁਹਾਡਾ ਰਿਕਾਰਡ ਦੇਖਦੀਆਂ ਹਨ। ਜੇ ਤੁਹਾਡੇ ਟਰੱਕ ਅਮਰੀਕਾ ਵੀ ਜਾਂਦੇ ਹਨ, ਤਾਂ FMCSA ਦਾ Inspection Selection System ਸਕੋਰ ਵੀ ਉਹਨਾਂ ਗੱਲਾਂ ਵਿੱਚੋਂ ਇੱਕ ਹੈ ਜੋ ਉਹ ਦੇਖਦੀਆਂ ਹਨ। ਉਸ ਸਕੋਰ ਨੂੰ ਕਿੰਨਾ ਵਜ਼ਨ ਦੇਣਾ ਹੈ, ਇਹ ਉਹਨਾਂ ਦਾ ਆਪਣਾ ਫ਼ੈਸਲਾ ਹੈ।

ਕੀ ਇਸ ਨਾਲ ਮੇਰਾ ਪ੍ਰੀਮੀਅਮ ਘਟੇਗਾ?

ਇਸਦਾ ਵਾਅਦਾ ਅਸੀਂ ਨਹੀਂ ਕਰ ਸਕਦੇ, ਅਤੇ ਈਮਾਨਦਾਰੀ ਨਾਲ ਕੋਈ ਹੋਰ ਵੀ ਨਹੀਂ ਕਰ ਸਕਦਾ। ਪ੍ਰੀਮੀਅਮ ਇੰਸ਼ੋਰੈਂਸ ਕੰਪਨੀ ਤੈਅ ਕਰਦੀ ਹੈ। ਅਸੀਂ ਇਹ ਪੱਕਾ ਕਰ ਸਕਦੇ ਹਾਂ ਕਿ ਤੁਹਾਡਾ ਰਿਕਾਰਡ ਪੂਰਾ ਹੋਵੇ, ਸੇਫਟੀ ਪ੍ਰੋਗਰਾਮ ਕਾਗਜ਼ਾਂ ਵਿੱਚ ਹੋਵੇ, ਅਤੇ ਤੁਹਾਡੇ ਬ੍ਰੋਕਰ ਕੋਲ ਅੱਗੇ ਰੱਖਣ ਲਈ ਸਾਫ਼ ਅਤੇ ਪੱਕੀ ਗੱਲ ਹੋਵੇ।

ਕੀ ਮੇਰੇ ਬ੍ਰੋਕਰ ਦਾ ਨਾਲ ਹੋਣਾ ਜ਼ਰੂਰੀ ਹੈ?

ਹਾਂ। ਇੰਸ਼ੋਰੈਂਸ ਕੰਪਨੀਆਂ ਤੱਕ ਤੁਹਾਡਾ ਰਾਹ ਬ੍ਰੋਕਰ ਹੀ ਹੈ, ਅਤੇ ਅਸੀਂ ਉਸ ਨਾਲ ਮਿਲ ਕੇ ਕੰਮ ਕਰਦੇ ਹਾਂ। ਜਦੋਂ ਕਲਾਇੰਟ ਤਰਤੀਬ ਨਾਲ ਲੱਗੀ ਫਾਈਲ ਲੈ ਕੇ ਆਉਂਦਾ ਹੈ, ਤਾਂ ਜ਼ਿਆਦਾਤਰ ਬ੍ਰੋਕਰ ਖ਼ੁਸ਼ ਹੀ ਹੁੰਦੇ ਹਨ।

ਕਦੋਂ ਸ਼ੁਰੂ ਕਰੀਏ?

ਸਭ ਤੋਂ ਚੰਗਾ ਹੈ ਰਿਨਿਊਅਲ ਤੋਂ ਚਾਰ ਮਹੀਨੇ ਪਹਿਲਾਂ। ਜੇ ਰਿਨਿਊਅਲ ਇਸ ਤੋਂ ਨੇੜੇ ਹੈ, ਤਾਂ ਵੀ ਫ਼ੋਨ ਕਰੋ। ਕੁਝ ਹਫ਼ਤਿਆਂ ਦੀ ਤਿਆਰੀ ਨਾਲ ਵੀ ਫਾਈਲ ਕਾਫ਼ੀ ਸਾਫ਼ ਹੋ ਜਾਂਦੀ ਹੈ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।