ਰਿਸਕ ਅਸੈਸਮੈਂਟ
ਕੰਪਨੀ ਦੇ ਜਿਹੜੇ ਖ਼ਤਰੇ ਅੱਗੇ ਜਾ ਕੇ ਜੇਬ ’ਤੇ ਭਾਰੀ ਪੈਣਗੇ, ਉਹਨਾਂ ਨੂੰ ਪਹਿਲਾਂ ਹੀ ਲੱਭ ਲਓ।
ਹਰ ਮੀਲ ’ਤੇ ਖ਼ਤਰਾ ਹੈ: ਨਿਯਮਾਂ ਅਤੇ ਸੇਫਟੀ ਕੰਪਲਾਇੰਸ ਤੋਂ ਲੈ ਕੇ ਟਰੱਕਾਂ-ਟ੍ਰੇਲਰਾਂ, ਪੈਸੇ, ਅਤੇ ਗਾਹਕਾਂ ਵਿੱਚ ਤੁਹਾਡੀ ਸਾਖ ਤੱਕ। ਸਾਡੀ ਅਸੈਸਮੈਂਟ ਪੂਰੀ ਕੰਪਨੀ ਨੂੰ ਦੇਖਦੀ ਹੈ, ਕਮਜ਼ੋਰ ਥਾਵਾਂ ਲੱਭਦੀ ਹੈ, ਅਤੇ ਤੁਹਾਨੂੰ ਅਜਿਹੀਆਂ ਸਲਾਹਾਂ ਦਿੰਦੀ ਹੈ ਜਿਨ੍ਹਾਂ ’ਤੇ ਕੰਮ ਹੋ ਸਕੇ। ਸਭ ਤੋਂ ਜ਼ਰੂਰੀ ਪਹਿਲਾਂ।
ਇਹ ਕੰਮ ਕਿਸ ਲਈ ਹੈ
- ISS ਸਕੋਰ 75 ਤੋਂ ਉੱਪਰ ਹੈ, ਜਾਂ ਹਰੇ ਤੋਂ ਪੀਲੇ ਵਿੱਚ ਆ ਗਿਆ ਹੈ
- ਹਾਲ ਹੀ ਵਿੱਚ ਐਕਸੀਡੈਂਟ, ਕਲੇਮ ਜਾਂ ਫੇਲ੍ਹ ਹੋਈ ਇੰਸਪੈਕਸ਼ਨ, ਅਤੇ ਸਮਝਣਾ ਹੈ ਕਿ ਕਿਉਂ
- ਕੰਪਨੀ ਵਧ ਰਹੀ ਹੈ, ਨਵੀਂ ਲੇਨ ਜਾਂ ਅਮਰੀਕਾ ਦਾ ਕੰਮ ਸ਼ੁਰੂ ਹੋ ਰਿਹਾ ਹੈ, ਅਤੇ ਖ਼ਤਰੇ ਬਦਲ ਰਹੇ ਹਨ
ਅਸੀਂ ਕੀ ਕਰਦੇ ਹਾਂ
ਸੇਫਟੀ ਮੈਨੇਜਮੈਂਟ ਦਾ ਪੂਰਾ ਚੱਕਰ ਦੇਖਣਾ
ਪੂਰੀ ਕੰਪਨੀ ਨੂੰ ਸੇਫਟੀ ਮੈਨੇਜਮੈਂਟ ਦੇ ਚੱਕਰ ਮੁਤਾਬਕ ਜਾਂਚਦੇ ਹਾਂ: ਪਾਲਿਸੀਆਂ ਅਤੇ ਤਰੀਕੇ, ਕਿਸਦੀ ਕੀ ਜ਼ਿੰਮੇਵਾਰੀ, ਡਰਾਈਵਰ ਕਿਵੇਂ ਪਰਖੇ ਅਤੇ ਰੱਖੇ ਜਾਂਦੇ ਹਨ, ਟ੍ਰੇਨਿੰਗ ਅਤੇ ਗੱਲਬਾਤ, ਨਜ਼ਰ ਅਤੇ ਹਿਸਾਬ, ਅਤੇ ਅਖੀਰ ਵਿੱਚ ਉਹ ਠੋਸ ਕਦਮ ਜੋ ਇਸ ਤੋਂ ਬਾਅਦ ਚੁੱਕੇ ਜਾਣੇ ਚਾਹੀਦੇ ਹਨ।
ਖ਼ਤਰੇ ਦੀ ਬਾਰੀਕ ਜਾਂਚ
ਫਲੀਟ ਦੀ ਹਾਲਤ, ਕੰਪਲਾਇੰਸ ਦਾ ਤੁਹਾਡਾ ਤਰੀਕਾ, ਅਤੇ ਨਿਯਮਾਂ ਦੀ ਪਾਲਣਾ ਦੇਖਦੇ ਹਾਂ, ਹਾਰਜ਼-ਆਫ਼-ਸਰਵਿਸ ਰਿਕਾਰਡ, ਗੱਡੀਆਂ ਦੇ ਮੇਨਟੇਨੈਂਸ ਲੌਗ ਅਤੇ ਸੇਫਟੀ ਪਾਲਿਸੀਆਂ ਸਮੇਤ। ਜਿੱਥੇ ਵੀ ਕੰਮ ਨਿਯਮ ਤੋਂ ਹਟਿਆ ਹੋਵੇ, ਉਸਦੀ ਪੂਰੀ ਜਾਂਚ ਹੁੰਦੀ ਹੈ।
ਤੁਹਾਡੇ ਸਕੋਰ ਪੜ੍ਹਨਾ
ਤੁਹਾਡੇ ਕਾਗਜ਼ਾਂ ਨੂੰ ਉਹਨਾਂ ਹੀ ਮਾਪਦੰਡਾਂ ’ਤੇ ਪਰਖਦੇ ਹਾਂ ਜੋ ਰੈਗੂਲੇਟਰ ਵਰਤਦੇ ਹਨ: FMCSA ਦਾ Safety Measurement System, ਓਨਟਾਰੀਓ ਦਾ CVOR ਅਤੇ ਕਿਊਬੈਕ ਦਾ PEVL। ਨਤੀਜਾ ਸਾਫ਼ ਚਾਰਟਾਂ ਵਿੱਚ ਦਿਖਾਉਂਦੇ ਹਾਂ, ਅਤੇ ਤੁਹਾਡਾ ISS ਸਕੋਰ ਇੰਡਸਟਰੀ ਦੇ ਆਮ ਪੱਧਰ ਦੇ ਮੁਕਾਬਲੇ।
ਸਲਾਹ ਅਤੇ ਅੱਗੇ ਸਾਥ
ਤੁਹਾਨੂੰ ਸਲਾਹਾਂ ਮਿਲਦੀਆਂ ਹਨ, ਸਭ ਤੋਂ ਜ਼ਰੂਰੀ ਪਹਿਲਾਂ। ਫਿਰ ਅਸੀਂ ਇਹਨਾਂ ਨੂੰ ਲਾਗੂ ਕਰਨ ਵਿੱਚ ਹੱਥ ਵਟਾਉਂਦੇ ਹਾਂ: ਗੱਡੀਆਂ ਦੇ ਮੇਨਟੇਨੈਂਸ ਸ਼ਡਿਊਲ ਤੋਂ ਲੈ ਕੇ ਟੈਲੀਮੈਟਿਕਸ ਤੱਕ, ਡਰਾਈਵਰ ਟ੍ਰੇਨਿੰਗ ਤੋਂ ਲੈ ਕੇ ਆਡਿਟ ਦੇ ਕੈਲੰਡਰ ਤੱਕ।
ਤਿੰਨ ਸਿਸਟਮ, ਤਿੰਨ ਕਿਸਮ ਦੀ ਰੇਟਿੰਗ। ਇੱਕੋ ਅਸੈਸਮੈਂਟ ਤਿੰਨਾਂ ਨੂੰ ਪੜ੍ਹਦੀ ਹੈ।
Ontario · CVOR
- Excellent
- Satisfactory
- Satisfactory-Unaudited
- Conditional
- Unsatisfactory
Québec · CTQ
- Satisfaisant
- Conditionnel
- Insatisfaisant
USA · FMCSA
- Satisfactory
- Conditional
- Unsatisfactory
ਤੁਹਾਡੇ ਹੱਥ ਕੀ ਆਉਂਦਾ ਹੈ
- ਲਿਖਤੀ ਰਿਸਕ ਅਸੈਸਮੈਂਟ, ਜਿਸ ਵਿੱਚ ਸੇਫਟੀ ਮੈਨੇਜਮੈਂਟ ਚੱਕਰ ਦਾ ਹਰ ਹਿੱਸਾ ਆਉਂਦਾ ਹੈ
- ਚਾਰਟਾਂ ਵਾਲੀਆਂ ਰਿਪੋਰਟਾਂ, ਜੋ ਤੁਹਾਡੇ ISS, CVOR, PEVL ਅਤੇ SMS ਦੇ ਹਰ ਹਿੱਸੇ ਨੂੰ ਸਮਝਾਉਣ
- ਇੰਸਪੈਕਸ਼ਨਾਂ, ਵਾਇਲੇਸ਼ਨਾਂ ਅਤੇ ਕੰਪਲਾਇੰਸ ਵਿੱਚ ਸੁਧਾਰ ਦਾ ਸਾਲ-ਦਰ-ਸਾਲ ਹਿਸਾਬ
- ਸਲਾਹਾਂ ਦੀ ਲਿਸਟ, ਜ਼ਰੂਰੀ ਪਹਿਲਾਂ, ਹਰ ਇੱਕ ਦੇ ਖ਼ਰਚੇ ਅਤੇ ਜ਼ਿੰਮੇਵਾਰ ਬੰਦੇ ਨਾਲ
- ਜੇ ਸਕੋਰ ਹਾਲ ਹੀ ਵਿੱਚ ਵਿਗੜੇ ਹਨ, ਤਾਂ ਉਹਨਾਂ ਦੀ ਜੜ੍ਹ ਦੀ ਜਾਂਚ
ਜੋ ਅਸੀਂ ਨਹੀਂ ਕਰਦੇ
- ਰੈਗੂਲੇਟਰ ਵਾਲਾ ਆਡਿਟ ਅਸੀਂ ਨਹੀਂ ਕਰਦੇ, ਅਤੇ ਰੇਟਿੰਗ ਨਹੀਂ ਦਿੰਦੇ।
- ਇੰਸਪੈਕਸ਼ਨ, ਫੈਸਿਲਿਟੀ ਆਡਿਟ ਜਾਂ ਕੰਪਲਾਇੰਸ ਰਿਵਿਊ ਦਾ ਨਤੀਜਾ ਕੀ ਆਵੇਗਾ, ਇਸਦੀ ਗਰੰਟੀ ਨਹੀਂ ਦਿੰਦੇ।
ਆਮ ਸਵਾਲ
PEVL ਕੀ ਹੈ?
PEVL ਕਿਊਬੈਕ ਦੀ “politique d’évaluation des propriétaires et des exploitants de véhicules lourds” ਹੈ, ਯਾਨੀ ਭਾਰੀ ਗੱਡੀਆਂ ਦੇ ਮਾਲਕਾਂ ਅਤੇ ਚਲਾਉਣ ਵਾਲਿਆਂ ਦੀ ਜਾਂਚ ਦੀ ਪਾਲਿਸੀ। ਇਸਨੂੰ SAAQ ਅਤੇ Commission des transports du Québec (CTQ) ਚਲਾਉਂਦੇ ਹਨ। ਓਨਟਾਰੀਓ ਵਿੱਚ ਜੋ CVOR ਹੈ, ਕਿਊਬੈਕ ਵਿੱਚ ਉਹ PEVL ਹੈ।
ਸਾਡਾ ISS ਸਕੋਰ ਉੱਚਾ ਹੈ। ਪਹਿਲਾਂ ਕੀ ਕਰੀਏ?
ISS ਸਕੋਰ 75 ਤੋਂ ਉੱਪਰ ਹੈ, ਤਾਂ ਇਸਨੂੰ ਹਲਕੇ ਵਿੱਚ ਨਾ ਲਓ। ਦੇਖਣਾ ਪਵੇਗਾ ਕਿ ਤੁਹਾਡੇ ਸੇਫਟੀ ਅਤੇ ਕੰਪਲਾਇੰਸ ਰਿਕਾਰਡ ਪਿੱਛੇ ਅਸਲ ਵਜ੍ਹਾ ਕੀ ਹੈ। ਇਸ ਲਈ ਪਹਿਲਾ ਸਹੀ ਕਦਮ ਪੂਰੀ ਰਿਸਕ ਅਸੈਸਮੈਂਟ ਹੈ। ਜੇ ਤੁਸੀਂ ਹਰੇ ਤੋਂ ਪੀਲੇ ਵਿੱਚ ਆ ਗਏ ਹੋ, ਤਾਂ ਪਹਿਲਾਂ ਇਹ ਲੱਭੋ ਕਿ ਸਕੋਰ ਡਿੱਗਿਆ ਕਿਉਂ।
ਅਸੈਸਮੈਂਟ ਨੂੰ ਕਿੰਨਾ ਸਮਾਂ ਲੱਗਦਾ ਹੈ?
ਇਹ ਫਲੀਟ ਦੇ ਆਕਾਰ ਅਤੇ ਰਿਕਾਰਡ ਦੀ ਹਾਲਤ ’ਤੇ ਨਿਰਭਰ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਲਿਖਤੀ ਤੌਰ ’ਤੇ ਤੈਅ ਕਰ ਲੈਂਦੇ ਹਾਂ ਕਿ ਕੀ-ਕੀ ਕਰਨਾ ਹੈ ਅਤੇ ਕਦੋਂ ਤੱਕ।
ਕੀ ਤੁਸੀਂ ਸਾਡੇ ਮੌਜੂਦਾ ਸੇਫਟੀ ਮੈਨੇਜਰ ਨਾਲ ਕੰਮ ਕਰੋਗੇ?
ਹਾਂ ਜੀ। ਡਿਸਪੈਚਰਾਂ ਅਤੇ ਡਰਾਈਵਰਾਂ ਤੋਂ ਲੈ ਕੇ ਮਾਲਕਾਂ ਤੱਕ, ਅਸੀਂ ਹਰ ਪੱਧਰ ਦੇ ਬੰਦੇ ਨਾਲ ਗੱਲ ਕਰਦੇ ਹਾਂ, ਅਤੇ ਤੁਹਾਡੀ ਟੀਮ ਦੇ ਹਿੱਸੇ ਵਾਂਗ ਕੰਮ ਕਰਦੇ ਹਾਂ।
ਅਸੀਂ ਤੁਹਾਡੇ ਬ੍ਰੋਕਰ ਨਾਲ ਮਿਲ ਕੇ ਕੰਮ ਕਰਦੇ ਹਾਂ। ਰੇਟਿੰਗ ਸਿਰਫ਼ ਰੈਗੂਲੇਟਰ ਦਿੰਦਾ ਹੈ, ਅਤੇ ਪ੍ਰੀਮੀਅਮ ਸਿਰਫ਼ ਇੰਸ਼ੋਰੈਂਸ ਕੰਪਨੀ ਤੈਅ ਕਰਦੀ ਹੈ।
ਇਹ ਵੀ ਦੇਖੋ
30 ਮਿੰਟ ਦੀ ਮੀਟਿੰਗ ਬੁੱਕ ਕਰੋ।
ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।