30 ਮਿੰਟ ਦੀ ਮੀਟਿੰਗ ਬੁੱਕ ਕਰੋ 514-713-8214 · info@pinnstrategies.com

ਨਵੇਂ ਗਾਹਕ (ਲੀਡਜ਼)

ਕੰਮ ਦੀ ਪੁੱਛਗਿੱਛ ਲਗਾਤਾਰ ਆਵੇ, ਅਤੇ ਪਤਾ ਹੋਵੇ ਕਿ ਹਰ ਪੁੱਛਗਿੱਛ ਕਿੰਨੇ ਦੀ ਪਈ।

ਕੰਮ ਦੀ ਪੁੱਛਗਿੱਛ ਲਿਆਉਣਾ ਛੋਟੇ ਕਾਰੋਬਾਰਾਂ ਦੀ ਸਭ ਤੋਂ ਆਮ ਮੁਸ਼ਕਲ ਹੈ। ਅਸੀਂ ਇੱਕ ਸੌਖਾ ਸਿਸਟਮ ਬਣਾਉਂਦੇ ਹਾਂ, ਜਿਸਦਾ ਪੂਰਾ ਹਿਸਾਬ ਰਹੇ: ਸਹੀ ਗਾਹਕ, ਸਹੀ ਥਾਂ, ਸਾਫ਼ ਪੇਸ਼ਕਸ਼, ਅਤੇ ਫਾਲੋ-ਅੱਪ ਦੀ ਪੱਕੀ ਰੁਟੀਨ ਜੋ ਕਿਸੇ ਦੀ ਯਾਦਦਾਸ਼ਤ ’ਤੇ ਨਾ ਟਿਕੀ ਹੋਵੇ।

ਇਹ ਕੰਮ ਕਿਸ ਲਈ ਹੈ

  • ਪੁੱਛਗਿੱਛ ਕਦੇ ਇਕੱਠੀ ਬਹੁਤ ਆ ਜਾਂਦੀ ਹੈ, ਫਿਰ ਬਿਲਕੁਲ ਰੁਕ ਜਾਂਦੀ ਹੈ
  • ਪੁੱਛਗਿੱਛ ਆਉਂਦੀ ਹੈ, ਪਰ ਗਾਹਕ ਬਹੁਤ ਥੋੜ੍ਹੇ ਬਣਦੇ ਹਨ
  • ਪਤਾ ਨਹੀਂ ਕਿ ਤੁਹਾਡੇ ਸਭ ਤੋਂ ਚੰਗੇ ਗਾਹਕ ਕਿੱਥੋਂ ਆਏ
ਬਿਜ਼ਨਸ ਜਾਂਚ ਕਰੋ

ਅਸੀਂ ਕੀ ਕਰਦੇ ਹਾਂ

  1. ਸਹੀ ਗਾਹਕ ਦੀ ਪਛਾਣ

    ਕੌਣ ਖ਼ਰੀਦਦਾ ਹੈ, ਕਿਉਂ ਖ਼ਰੀਦਦਾ ਹੈ, ਅਤੇ ਖ਼ਰੀਦਣ ਤੋਂ ਪਹਿਲਾਂ ਉਹ ਕਿਹੋ ਜਿਹਾ ਦਿਸਦਾ ਹੈ। ਗਾਹਕਾਂ ਨੂੰ ਗਰੁੱਪਾਂ ਵਿੱਚ ਵੰਡਣਾ ਅਤੇ ਨਿਸ਼ਾਨਾ ਮਿੱਥਣਾ ਇੱਥੋਂ ਸ਼ੁਰੂ ਹੁੰਦਾ ਹੈ। ਜੇ ਤੁਹਾਡਾ ਪੁਰਾਣਾ ਵਿਕਰੀ ਦਾ ਰਿਕਾਰਡ ਹੈ, ਤਾਂ ਉਹ ਵੀ ਵਰਤਦੇ ਹਾਂ।

  2. ਥਾਂ ਅਤੇ ਪੇਸ਼ਕਸ਼ ਚੁਣਨਾ

    ਉਹ ਗਿਣੀਆਂ-ਚੁਣੀਆਂ ਥਾਵਾਂ ਜਿੱਥੇ ਇਹ ਗਾਹਕ ਪਹਿਲਾਂ ਹੀ ਹਨ, ਅਤੇ ਅਜਿਹੀ ਪੇਸ਼ਕਸ਼ ਜਿਸ ’ਤੇ ਉਹ ਜਵਾਬ ਦੇਣ: ਮੀਟਿੰਗ, ਜਾਂਚ, ਜਾਂ ਕੋਈ ਗਾਈਡ।

  3. ਪੁੱਛਗਿੱਛ ਫੜਨਾ ਅਤੇ ਫਾਲੋ-ਅੱਪ

    ਫਾਰਮ, ਲੈਂਡਿੰਗ ਪੇਜ, ਅਤੇ ਇੱਕ ਸੌਖਾ CRM ਜਾਂ ਪਾਈਪਲਾਈਨ, ਨਾਲ ਫਾਲੋ-ਅੱਪ ਈਮੇਲਾਂ ਅਤੇ ਯਾਦ-ਦਹਾਨੀਆਂ। ਕੋਈ ਵੀ ਪੁੱਛਗਿੱਛ ਉਡੀਕਦੀ ਨਾ ਰਹਿ ਜਾਵੇ।

  4. ਕਮਾਈ ਦਾ ਹਿਸਾਬ

    ਹਰ ਪੁੱਛਗਿੱਛ ਕਿੰਨੇ ਦੀ ਪਈ, ਉਹਨਾਂ ਵਿੱਚੋਂ ਕਿੰਨੇ ਗਾਹਕ ਬਣੇ, ਅਤੇ ਮਾਰਕੀਟਿੰਗ ’ਤੇ ਲਾਇਆ ਪੈਸਾ ਕਿੰਨਾ ਮੁੜਿਆ। ਇਹ ਰਿਪੋਰਟ ਹਰ ਮਹੀਨੇ ਮਿਲਦੀ ਹੈ, ਤਾਂ ਜੋ ਚੱਲਦੇ ਕੰਮ ’ਤੇ ਹੋਰ ਪੈਸਾ ਲਾਓ ਅਤੇ ਨਾ ਚੱਲਣ ਵਾਲਾ ਬੰਦ ਕਰੋ।

ਪੁੱਛਗਿੱਛ ਦਾ ਮੁੱਲ ਤਾਂ ਹੀ ਪੈਂਦਾ ਹੈ, ਜੇ ਫਾਰਮ ਆਉਣ ਤੋਂ ਬਾਅਦ ਉਸ ’ਤੇ ਕੰਮ ਹੋਵੇ।

  1. 01ਜਾਂਚ
  2. 02ਪਲਾਨ
  3. 03ਕੰਮ ਲਾਗੂ
  4. 04ਨਜ਼ਰ ਰੱਖਣਾ
ਹਰ ਕੰਮ ਪਹਿਲਾਂ ਪੂਰੀ ਜਾਂਚ ਨਾਲ ਸ਼ੁਰੂ ਹੁੰਦਾ ਹੈ।

ਤੁਹਾਡੇ ਹੱਥ ਕੀ ਆਉਂਦਾ ਹੈ

  • ਤੁਹਾਡੇ ਸਹੀ ਗਾਹਕ ਦੀ ਪਛਾਣ ਅਤੇ ਗਾਹਕਾਂ ਦੇ ਗਰੁੱਪ
  • ਲੈਂਡਿੰਗ ਪੇਜ ਅਤੇ ਪੁੱਛਗਿੱਛ ਦੇ ਫਾਰਮ
  • ਤੁਹਾਡੀ ਟੀਮ ਲਈ ਲਾਇਆ ਇੱਕ ਸੌਖਾ CRM ਜਾਂ ਪਾਈਪਲਾਈਨ
  • ਫਾਲੋ-ਅੱਪ ਈਮੇਲਾਂ ਦੀ ਲੜੀ ਅਤੇ ਯਾਦ-ਦਹਾਨੀਆਂ
  • ਹਰ ਮਹੀਨੇ ਰਿਪੋਰਟ: ਪੁੱਛਗਿੱਛ, ਕਿੰਨੇ ਗਾਹਕ ਬਣੇ, ਅਤੇ ਲਾਏ ਪੈਸੇ ਦੀ ਵਾਪਸੀ

ਆਮ ਸਵਾਲ

ਕੀ ਤੁਸੀਂ ਪੱਕੀ ਗਿਣਤੀ ਵਿੱਚ ਪੁੱਛਗਿੱਛ ਦੀ ਗਰੰਟੀ ਦਿੰਦੇ ਹੋ?

ਨਹੀਂ। ਅਤੇ ਜਿਹੜਾ ਅਜਿਹੀ ਗਰੰਟੀ ਦਿੰਦਾ ਹੈ, ਉਸ ਤੋਂ ਬਚ ਕੇ ਰਹੋ। ਅਸੀਂ ਅਜਿਹਾ ਸਿਸਟਮ ਬਣਾ ਸਕਦੇ ਹਾਂ ਜਿਸਦਾ ਪਹਿਲੇ ਹਫ਼ਤੇ ਤੋਂ ਹਿਸਾਬ ਰਹੇ, ਅਤੇ ਹਰ ਮਹੀਨੇ ਦੇ ਅੰਕੜਿਆਂ ਨਾਲ ਉਸਨੂੰ ਸੁਧਾਰਦੇ ਜਾਂਦੇ ਹਾਂ।

ਕੀ ਸਾਨੂੰ ਮਹਿੰਗਾ CRM ਚਾਹੀਦਾ ਹੈ?

ਆਮ ਤੌਰ ’ਤੇ ਨਹੀਂ। ਬਹੁਤੇ ਛੋਟੇ ਕਾਰੋਬਾਰਾਂ ਲਈ ਵਾਜਬ ਕੀਮਤ ਵਾਲਾ ਇੱਕ ਟੂਲ, ਜੋ ਕਾਰੋਬਾਰ ਨਾਲ ਵਧ ਸਕੇ ਅਤੇ ਠੀਕ ਤਰ੍ਹਾਂ ਲੱਗਿਆ ਹੋਵੇ, ਪੂਰਾ ਕੰਮ ਕਰਦਾ ਹੈ। ਅਸੀਂ ਤੁਹਾਡੇ ਆਕਾਰ ਦੇ ਟੂਲ ਚੁਣਦੇ ਹਾਂ।

ਕੀ ਇਹ ਟਰੱਕਿੰਗ ਕੰਪਨੀਆਂ ਲਈ ਵੀ ਕੰਮ ਕਰਦਾ ਹੈ?

ਹਾਂ ਜੀ। ਨਵੇਂ ਸ਼ਿੱਪਰ ਜਾਂ ਨਵੀਆਂ ਲੇਨਾਂ ਲੱਭਣ ਵਾਲੀਆਂ ਟਰੱਕਿੰਗ ਕੰਪਨੀਆਂ ਇਹੀ ਸਿਸਟਮ ਵਰਤਦੀਆਂ ਹਨ। ਅਤੇ ਗਾਹਕ ਦਾ ਭਰੋਸਾ ਜਿੱਤਣ ਵਿੱਚ ਮਜ਼ਬੂਤ ਸੇਫਟੀ ਰਿਕਾਰਡ ਵੀ ਵੱਡਾ ਹਿੱਸਾ ਪਾਉਂਦਾ ਹੈ।

30 ਮਿੰਟ ਦੀ ਮੀਟਿੰਗ ਬੁੱਕ ਕਰੋ।

ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।